Skip to main content

ਕਿ ਅਜੇ ਵੀ ਅਸੀਂ ਕਹਾਂਗੇ ਕਿ ਮੇਰਾ ਭਾਰਤ ਮਹਾਨ........

ਇਸ ਵੇਲੇ ਬੜੀ ਹਫੜਾ ਦਫੜੀ ਮੱਚੀ ਹੋਈ ਹੈ, ਧਰਮ ਰਾਜ਼ਨੀਤੀ, ਖੇਡ ਸਭ ਕੁੱਝ ਭ੍ਰਿਸ਼ਟਾਚਾਰ ਦੀ ਭੇਂਟ ਚੜ ਗਿਆ ਹੈ।

ਸ਼ਰੀਫ ਆਦਮੀਂ ਚੁੱਪਚਾਪ ਦਰਸ਼ਕ ਬਣਿਆ ਖੜ੍ਹਾ ਵੇਖ ਰਿਹਾ ਹੈ ਤੇ ਵੇਖਣ ਤੋਂ ਸਿਵਾ ਉਸ ਕੋਲ ਹੋਰ ਕੋਈ ਦੂਸਰਾ ਰਸਤਾ ਨਹੀਂਅਮੀਰ ਹੋਰ ਅਮੀਰ ਹੋ ਰਿਹਾ ਹੈ ਤੇ ਗਰੀਬ ਦੀ ਹਾਲਤ ਕਿਸੇ ਤੋਂ ਲੁਕੀ ਨਹੀਂ ਰਹੀ।
ਦਿੱਲੀ,ਕਲਕੱਤਾ,ਮੁੰਬਈ ਵਰਗੇ ਮਹਾਂਨਗਰਾਂ ਵਿੱਚ ਫੁੱਟਪਾਥਾਂ ਉੱਪਰ ਰੁਲਣ ਵਾਲਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋਰਿਹਾ ਹੈ। ਸ਼ਰਮ ਦੀ ਗੱਲ ਇਹ ਹੈ ਕਿ ਭਾਰਤ ਵਰਗੇ ਆਜ਼ਾਦ  ਤੇ ਵਿਕਸਤ ਕਹੇ ਜਾਣ ਵਾਲੇ ਮੁਲਕ ਵਿੱਚ ਤੇ ਉਹ ਵੀ ਦਿੱਲੀ ਵਰਗੇ ਰਾਜ਼ਧਾਨੀਂ ਦਾ ਦਰਜ਼ਾ ਪ੍ਰਾਪਤ ਸ਼ਹਿਰ  ਵਿੱਚ ਬੱਚੇ ਫੁੱਟਪਾਥਾਂ ਉੱਪਰ ਜਨਮ ਲੈ ਰਹੇ ਹਨ ਤੇ ਉਹਨਾ ਦੀ ਸੰਭਾਲ ਕਰਨ ਵਾਲਾ ਕੋਈ ਨਹੀਂ ਲੱਖਾਂ ਟਨ ਆਨਾਜ਼ ਪਿਆ ਗੋਦਾਮਾਂ ਵਿੱਚ ਸੜ ਰਿਹਾ ਹੈ ਸਰਕਾਰ ਫੇਰ ਵੀ ਨਹੀਂ ਚਾਹੁੰਦੀ ਕਿ ਉਹ ਆਨਾਜ਼ ਗਰੀਬਾਂ ਵਿੱਚ ਵੰਡ ਦੇਵੇ ,ਚਾਹੇਗੀ ਵੀ ਕਿਉਂ ਸਰਕਾਰ ਨੇਂ ਗਰੀਬਾਂ ਤੋਂ ਲੈਣਾ ਵੀ ਕੀ ਆ!
ਜੇ ਪਹਿਲਾਂ ਗੱਲ ਕਰੀਏ ਰਾਜ਼ਨੀਤੀ ਦੀ ਤਾਂ ਕਿਸੇ ਨੂੰ ਇਹ ਦੱਸਣ ਦੀ ਲੋੜ ਨਹੀ ਕਿ ਰਾਜ਼ਨੀਤੀ ਕਿੰਨੀਂ ਕੁ ਸਾਫ ਚਾਦਰ ਹੈ
ਭਾਰਤ ਦੇ ਜਿਆਦਾਤਰ ਮੰਤਰੀ , ਵਜ਼ੀਰ, ਅਪਰਾਧਿਕ ਪਿਛੋਕੜ ਵਾਲੇ ਹਨ।
ਕੋਈ ਬਲਾਤਕਾਰੀ, ਕੋਈ ਭ੍ਰਿਸ਼ਟਾਚਾਰ ਦੇ ਕੇਸ ਦੀਆਂ ਪੇਸ਼ੀਆਂ ਭੁਗਤ ਰਿਹਾ ਹੈ ਸੰਸਦ ਦੇ ਬਹੁਤ ਜਿਆਦਾ ਮੈਂਬਰ ਹਨ ਜਿੰਨਾਂ ਉੱਪਰ ਕਿਸੇ ਨਾਂ ਕਿਸੇ ਮੁਕੱਦਮੇਂ ਵਿੱਚ ਫੜੇ ਜਾਣ ਦਾ ਇਲਜ਼ਾਮ ਹੈ। ਹੁਣ ਤਾਂ ਇਹ ਗੱਲ ਵੀ ਸਾਫ ਹੋ ਚੁੱਕੀ ਹੈ ਕਿ ਸਵਿਸ ਬੈਂਕ ਵਿੱਚ ਸਭ ਤੋਂ ਜਿਆਦਾ ਪੈਸਾ  ਭਾਰਤ ਦਾ ਹੀ ਹੈ ਜਿਹੜਾ ਕਿ ਸਾਫ ਹੈ ਕਿ ਉਹ ਭਾਰਤ ਨੂੰ ਲੁੱਟ ਕੇ ਹੀ ਇਕੱਠਾ ਕੀਤਾ ਗਿਆ ਹੈ।
ਭਾਰਤ ਦੇ ਰਾਜ਼ ਮੁੱਖ ਮੰਤਰੀ ਵੀ ਕੋਈ ਦੁੱਧ ਧੋਤੇ ਨਹੀਂ ਹਨ;ਆਪਣੇਂ ਘਰ ਕਰੋੜਾਂ ਅਰਬਾਂ ਰੁਪਿਆ ਦੇ ਮਾਲਕ ਬਣ ਬੈਠੇ ਨੇਂ ਇਹ ਮੰਤਰੀ ਸਾਹਿਬਾਨ।ਕੇਂਦਰ ਸਰਕਾਰ ਦੀ ਕੋਈ ਵੀ ਸਕੀਮ ਕਿਸੇ ਵੀ ਰਾਜ਼ ਵਿੱਚ ਚੰਗੀ ਤਰ੍ਹਾਂ ਕਾਮਯਾਬ ਨਹੀਂ ਹੋ ਰਹੀ ਕਿਉਂ ਕਿ ਰਾਜ਼ ਮੁਖ ਮੰਤਰੀ ਸਕੀਮਾਂ ਨੂੰ ਆਮ ਆਦਮੀ ਤੱਕ ਪਹੁੰਚਣ ਹੀ ਨਹੀਂ ਦੇ ਰਹੇ।
ਅੱਜ਼ ਕਿਸਾਨ ,ਮਜ਼ਦੂਰ ਦੀ ਹਾਲਤ ਬਦਤਰ ਤੋਂ ਬਦਤਰ ਹੋ ਰਹੀ ਹੈ, ਮਹਿੰਗਾਈ ਨੇਂ ਛੋਟੇ ਕਿਸਾਨਾਂ , ਮਜ਼ਦੂਰਾਂ ਦਾ ਮਲੀਆਂ ਮੇਟ ਕਰਕੇ ਰੱਖ ਦਿੱਤਾ ਹੈ
ਜਨਰਲ ਕਾਸ਼ਤ ਵਿੱਚ ਆਉਣ ਕਰਕੇ ਨਾਂ ਤਾਂ ਕਿਸਾਨ ਨੂੰ ਕੋਈ ਸਕੀਮ  ਮਿਲਦੀ ਹੈ ਤੇ ਜੇ ਉਹ ਹੱਕਦਾਰ ਵੀ ਹੁਵੇ ਤਾਂ ਦੂਜੇ ਧਨੀਂ ਕਿਸਾਨ ਉਸਦੇ ਹੱਕ ਨੂੰ ਡਕਾਰ ਜਾਂਦੇ ਹਨ।ਦੂਸਰੇ ਪਾਸੇ ਕਿਸਾਨ ਦਾ ਖੱਬਾ ਹੱਥ ਖੇਤ ਮਜ਼ਦੂਰਾਂ ਦੀ ਹਾਲਤ ਵੀ ਬਹੁਤ ਬੁਰੀ ਹੋ ਰਹੀ ਹੈ ਖੇਤ ਮਜ਼ਦੂਰਾਂ ਨੂੰ ਨਾਂ ਤਾਂ ਰੋਜ਼ ਮਜ਼ਦੂਰੀ ਹੀ ਮਿਲਦੀ ਹੈ ਜੇ ਮਿਲਦੀ ਵੀ ਹੈ ਤਾਂ ਵੀ ਉਸ ਮਜ਼ਦੂਰੀ ਦਾ ਕੋਈ ਸਕੇਲ ਨਹੀਂ,ਨਰੇਗਾ ਵਰਗੀਆਂ ਸਰਕਾਰੀ ਸਕੀਮਾਂ ਵੀ ਤਕਰੀਬਨ ਫੇਲ ਹੋਚੁੱਕੀਆ ਨੇਂ।
ਅੰਤ ਨੂੰ ਥੱਕ ਹਾਰ ਕੇ ਕਰਜ਼ੇ ਦੇ ਭਾਰ ਹੇਠ ਦੱਬੇ ਕਿਸਾਨ ਤੇ ਮਜ਼ਦੂਰ ਖੁਦਕੁਸ਼ੀਆਂ ਕਰਨ ਲਈ ਮਜ਼ਬੂਰ ਹਨ।
ਜੇ ਗੱਲ ਕਰੀਏ ਪ੍ਰਾਈਵੇਟ ਕੰਪਨੀਆਂ ਦੀ ਤਾਂ ਪ੍ਰਾਈਵੇਟ ਕੰਪਨੀਆਂ ਦਾ ਅੱਜ ਹਰੇਕ ਖੇਤਰ ਵਿੱਚ ਬੋਲਬਾਲਾ ਵਧ ਗਿਆ ਹੈ ਸਰਕਾਰੀ ਮਿੱਲਾਂ ਜਿੱਥੇ ਲਗਾਤਾਰ ਬੰਦ ਹੋ ਰਹੀਆ ਨੇਂ ਉੱਥੇ ਪ੍ਰਈਵੇਟ ਕੰਪਨੀਆਂ ਖਾਸ ਕਰਕੇ ਵਿਦੇਸ਼ੀ ਪ੍ਰਾਈਵੇਟ ਕੰਪਨੀਆਂ ਨੇਂ ਆਪਣੇਂ ਪੈਰ ਪੱਕੇ ਤੌਰ ਤੇ ਜ਼ਮਾ ਲਏ ਹਨ।ਫਸਲ ਵਾਸਤੇ ਵਰਤੀਆਂ ਜਾਂਦੀਆ ਕੀੜੇਮਾਰ ਦਵਾਈਆਂ ਤੇ ਹਾਈਬ੍ਰਿਡ ਬੀਜ਼ਾਂ ਨੇਂ ਤਾਂ ਕਿਸਾਨ ਨੂੰ ਆਪਣਾ ਮੁਹਤਾਜ਼ ਬਣਾ ਲਿਆ ਹੈ।ਇਹਨਾਂ ਪ੍ਰਾਈਵੇਟ ਕੰਪਨੀਆਂ ਨਾਲ ਮਿਲੀਆਂ -ਜੁਲੀਆਂ ਖੇਤੀਬਾੜੀ ਯੂਨੀਵਰਸਿਟੀਆਂ ਵੀ ਇਹਨਾਂ ਕੀੜੇਮਾਰ ਦਵਾਈਆਂ ਤੇ ਹਾਈਬ੍ਰਿਡ ਬੀਜ਼ਾਂ ਦੀ ਹੀ ਸ਼ਿਫਾਰਸ਼ ਹੀ ਕਰਦੀਆਂ ਹਨ।
ਹਾਈਬ੍ਰਿਡ ਬੀਜ਼ ਹਰ ਵਾਰ ਮਹਿੰਗਾ ਖ੍ਰੀਦਣਾ ਪੈਂਦਾ ਹੈ ਤੇ ਜੇ ਬੀਜ਼ ਕਿਸਾਨ ਨ ਖੁਦ ਤਿਆਰ ਕਰੇ ਤਾਂ ਉਹ ਮੁੜ ਦੋਬਾਰਾ ਬੀਜ਼ਣ ਦੇ ਕਾਬਿਲ ਨਹੀਂ ਹੁੰਦਾ।ਇਸ ਦੇ ਨਾਲ ਹੀ ਕੀੜੇਮਾਰ ਦਵਾਈਆਂ ਦੀਆਂ ਕੀਮਤਾਂ ਹੁਣ ਆਸਮਾਨ ਨੂੰ ਵੀ ਛੂਹਣ ਲੱਗੀਆਂ ਹਨ।
ਇਸ ਤੋਂ ਉਲਟ ਰਹਿੰਦੀ ਖੂੰਹਦੀ ਕਸਰ ਇਹਨਾਂ ਕੰਪਨੀਆਂ ਨੇਂ ਜ਼ਮੀਨ ਐਕੁਆਇਰ ਕਰਕੇ ਪੂਰੀ ਕਰ ਦਿੱਤੀ ਹੈ।
ਆਰਥਿਕ ਵਿਕਾਸ ਦੇ ਨਾਂ ਤੇ  ਹਜ਼ਾਰਾਂ ਏਕੜ ਜ਼ਮੀਂਨਾਂ ਐਕੁਆਇਰ ਕੀਤੀਆਂ ਜਾ ਰਹੀਆਂ ਹਨ।
ਜੇ ਅੱਕੇ ਹੋਏ ਕਿਸਾਨ ਵਿਚਾਰੇ ਸ਼ੰਘਰਸ਼ ਦੇ ਰਾਹ ਤੁਰਦੇ ਨੇਂ ਤਾਂ ਪੁਲਿਸ ਤੇ ਕਾਨੂੰਨ ਭੰਨ ਛੱਡਦਾ ਹੈ।
ਫਿਰ ਅੱਕੇ ਹੋਏ ਕਿਸਾਨ ਤੇ ਮਜ਼ਦੂਰ ਖੁਦਕੁਸ਼ੀਆਂ ਕਰਨ ਲਈ ਮਜ਼ਬੂਰ ਹੂੰਦੇ ਹਨ, ਇਸ ਤੋਂ ਸ਼ਰਮ ਦੀ ਗੱਲ ਕੀ ਹੋਵੇਗੀ ਕਿ ਦੇਸ਼  ਦਾ  ਕਿਸਾਨ ਖੁਦਕੁਸ਼ੀਆਂ ਦੇ ਰਹ ਤੁਰ ਪਿਆ ਹੈ ਕੀ ਅਸੀਂ ਇਸ ਨੂੰ ਵਿਕਾਸ ਦਾ ਨਾਂ ਦੇਵਾਂਗੇ ?
ਵਿਕਾਸ ਤੋਂ ਯਾਦ ਆਇਆ ਪਿਛਲੇ ਸਾਲ ਕਾਮਨ ਵੈਲਥ ਖੇਡਾਂ ਵੇਲੇ ਜਮੁਨਾਂ ਨਦੀ ਦੇ ਪਾਣੀ ਨੇਂ ਦਿੱਲੀ ਦਾ ਸਾਂਹ ਬੰਦ ਕਰਕੇ ਰੱਖ ਦਿੱਤਾ ਸੀ, ਦਿੱਲੀ ਦੀਆਂ ਸੜਕਾਂ ਉੱਪਰ ਖੜਾ ਗੋਡੇ-ਗੋਡੇ ਪਾਣੀ ਦੇਸ਼ ਦੇ ਵਿਕਾਸ ਦੀ ਗਵਾਹੀ ਭਰ ਰਿਹਾ ਸੀ ਤੇ ਸਰਕਾਰ ਕੋਲੋਂ ਕਾਮਨ ਵੈਲਥ ਖੇਡਾਂ ਕਰਵਾਉਣ ਦੀਆਂ ਖੁਸੀਆਂ ਨੀਂ ਸੀ ਸਾਂਭੀਆਂ ਜਾ ਰਹੀਆਂ।
ਲਉ ਜੇ ਖੇਡਾਂ ਦੀ ਗੱਲ ਵੀ ਤੁਰ ਪਈ ਹੈ ਤਾਂ ਇਹਨਾਂ ਬਾਰੇ ਵੀ ਸੁਣ ਲਉ;ਇਹ ਵੀ ਲੁਕਿਆ ਨਹੀ ਕਿ ਭਾਰਤ ਦੇ ਉੱਚ ਕੋਟੀ ਦੇ ਖਿਡਾਰੀ ਜਿੰਨਾਂ ਉੱਪਰ ਭਾਰਤ ਉਮੀਦਾ ਲਗਾਉਂਦਾ ਸੀ ਉਹ ਨਸ਼ੀਲੀਆਂ ਦਵਾਈਆਂ ਦੇ ਸੇਵਨ ਦੇ ਦੋਸ਼ੀ ਪਾਏ ਗਏ ਇਹ ਦੇਸ਼ ਉੱਪਰ ਕਲੰਕ ਨਹੀਂ ਤਾਂ ਹੋਰ ਕੀ ਹੈ ? ਸਾਡੇ ਦੇਸ਼ ਦੇ ਮੰਨੇਂ ਪ੍ਰਮੰਨੇਂ ਕ੍ਰਿਕਟ ਖਿਡਾਰੀ ਕਰੋੜਾਂ ਅਰਬਾਂ ਰੁਪਿਆਂ ਦੇ ਮਾਲਕ ਬਣ ਬੈਠੇ ਹਨ। ਸਰਕਾਰ ਕੋਲ ਵੀ ਖੇਡਾਂ ਉੱਪਰ ਖਰਚ ਕਰਨ ਲਈ ਤਾਂ ਪੈਸਾ ਹੈ ਪਰ ਭਾਰਤ ਦੀ ਗਰੀਬੀ ਦੂਰ ਕਰਨ ਲਈ ਸਰਕਾਰ ਕੋਲ ਪੈਸਾ ਨਹੀਂ।ਭਾਰਤ ਦੇ ਉਦਯੋਗਪਤੀ ਜਿੰਨਾਂ ਨੂੰ ਆਪਣੀ ਦੌਲਤ ਬਾਰੇ  ਖੁਦ ਵੀ ਅੰਦਾਜ਼ਾ ਨਹੀ ਕਿ ਕਿੰਨੀਂ ਕੇ ਹੋਵੇਗੀ!
ਉਹਨਾਂ ਦੇ ਵਰਕਰ ਇਸ ਹਾਲਤ ਵਿੱਚ ਹਨ ਕਿ ਅਪਣਾ ਇੱਕ ਖੁਦ ਦਾ ਘਰ ਹੋਵੇ ਉਹਨਾਂ ਲਈ ਇਹ ਗੱਲ ਸੁਫਨਾਂ ਬਣ ਚੁੱਕੀ ਹੈ।
ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀ ਬਿਲ ਗੇਟਸ ਨੇਂ ਇਹ ਫੈਸਲਾ ਕੀਤਾ ਸੀ ਕਿ ਉਹ ਆਪਣੀ ਜਾਇਦਾਦ ਦਾ ਅੱਧਾ ਹਿੱਸਾ ਗਰੀਬਾਂ ਵਿੱਚ ਵੰਡ ਦੇਣਗੇ ਪਰ ਸਾਡੇ ਅਮੀਰ ਅਰਬਪਤੀ ਇੱਕ ਰੁਪਿਆ ਵੀ ਗਰੀਬਾਂ ਨੂੰ ਨਹੀਂ ਦੇ ਸਕਣਗੇ ਕਿਉਂ ਕਿ ਇਸ ਕੰਮ ਲਈ ਵੀਦਿਲ ਚਾਹੀਂਦਾ ਹੈ।
ਖੈਰ! ਗੱਲਾਂ ਤਾਂ ਬਹੁਤ ਨੇਂ ਕਰਨ ਵਾਲੀਆਂ ਇਸ ਲੇਖ ਵਿੱਚ ਸਭ ਕੁੱਝ ਨਹੀਂ ਕਿਹਾ ਜਾ ਸਕਦਾ
ਪਰ ਇੰਨਾਂ ਜਰੂਰ ਕਹਾਂਗਾ ਕਿ ਜਿਸ ਦੇਸ਼ ਦਾ ਭਵਿੱਖ ਪੜ੍ਹਨ ਲਿਖਣ ਦੀ ਥਾਂ ਹੋਟਲਾਂ ਉੱਪਰ ਭਾਂਡੇ ਮਾਂਜ਼ ਰਿਹਾ ਹੋਵੇ,ਨੌਜ਼ੁਆਂਨ ਨਸ਼ਿਆਂ 'ਚ ਗੁਲਤਾਨ ਹੋ ਰਹੇ ਹੋਣ,ਦੇਸ਼ ਦਾ ਅੰਨਦਾਤਾ ਖੁਦਕੁਸ਼ੀਆਂ ਦੇ ਰਾਹ ਤੁਰਿਆ ਹੋਵੇ, ਦੇਸ਼ ਦੇ ਲੀਡਰ ਦੇਸ਼ ਦੀ ਆਰਥਿਕ ਨਬਜ਼ ਤੋਂ ਜਾਣ ਬੁੱਝ ਕੇ ਅਣਜਾਣ ਬਣਕੇ ਵਿਕਾਸ ਦੀਆਂ ਸ਼ੇਖੀਆਂ ਮਾਰ ਰਹੇ ਹੋਣ, ਫੋਕੀ ਸ਼ਾਨ ਦੇ ਨਾਂ 'ਤੇ ਖੇਡਾਂ ਉੱਪਰ ਅੰਨ੍ਹੇਵਾਹ ਪੈਸਾ ਵਹਾਇਆ ਜਾ ਰਿਹਾ ਹੋਵੇ; ਦੇਸ਼ ਦਾ ਕਾਨੂੰਨ ਤੇ ਪੁਲਿਸ ਭ੍ਰਿਸ਼ਟ ਹੋ ਚੁੱਕਿਆ ਹੋਵੇ ,ਧਰਮ ਦੇ ਨਾਂ 'ਤੇ ਦੰਗੇ ਫਸਾਦ ਹੋ ਰਹੇ ਹੋਣ,ਆਨਾਜ਼ ਪਿਆ ਸੜ ਰਿਹਾ ਹੋਵੇ ਤੇ ਗਰੀਬ ਭੁੱਖੇ ਮਰ ਰਹੇ ਹੋਣ ਉਸ ਦੇਸ਼ ਨੂੰ ਮਹਾਨ ਕਿਹਾ ਜਾ ਸਕਦਾ ਹੈ ?
ਬਚਪਨ ਵਿੱਚ ਇੱਕ ਕਵਿਤਾ ਪੜੀ ਸੀ " ਮੇਰਾ ਭਾਰਤ ਮਹਾਨ" ਪਰ ਜਿਉਂ ਜਿਉਂ ਅਸੀਂ ਵੱਡੇ ਹੋਏ
ਤੇ ਭਾਰਤ ਦੀ ਮਹਾਨਤਾ ਅੱਖੀਂ ਵੇਖੀ ਤਾਂ ਖੂਦ ਆਪਣੇ ਆਪ 'ਤੇ ਸ਼ਰਮ ਆਉਂਦੀ ਹੈ ਕਿ ਅਜੇ ਵੀ ਅਸੀਂ ਕਹਾਂਗੇ ਕਿ ਮੇਰਾ ਭਾਰਤ ਮਹਾਨ ਹੈ? ਇਹ ਸਾਰੀਆ ਗੱਲਾਂ ਕਰਨ ਸੁਣਨ ਤੋਂ ਬਾਅਦ ਸਾਡੇ ਜਿਹਨ 'ਚ ਇੱਕ ਹੀ ਸੁਆਲ ਉੱਠਦਾ ਹੈਕਿ ਇਸ ਰਾਜ਼ਨੀਤਿਕ ਢਾਂਚੇ ਵਿੱਚ ਸੁਧਾਰ ਹੋਣਾਂ ਚਾਹੀਦਾ ਹੈ, ਪਰ ਸਿਰਫ ਸੁਧਾਰ ਨਾਲ ਹੀ ਆਰਥਿਕ ਬਰਾਬਰਤਾ ਸਮਾਜ਼ਿਕ ਬਰਾਬਰਤਾ ਸੰਭਵ ਹੈ? ਜਦ ਤੱਕ ਨਿੱਜ਼ੀ ਮੁਨਾਫੇ ਦਾ ਸਿਧਾਂਤ ਹੈ ਭਾਰਤ 'ਚ ਪੂੰਜ਼ੀਵਾਦੀ ਨਿਜ਼ਾਮ ਮੌਜ਼ੂਦ ਹੈ ਤਦ ਤੱਕ ਅਸੀਂ ਇਹਨਾਂ ਸਭ ਅਲਾਮਤਾਂ ਨਾਲ ਜੂਝਦੇ ਰਹਿਣਾਂ ਹੈ  ਸਭ ਕਾਸੇ ਦਾ ਹੱਲ ਪੂਰਨ ਤੌਰ ਤੇ ਸਮਾਜ਼ਵਾਦ ਅੰਦਰ ਹੀ ਸੰਭਵ ਹੈ ਜਿੱਥੇ ਸਭ ਨੂੰ ਯੋਗਤਾ ਅਨੁਸਾਰ ਕੰਮ ਅਤੇ ਜਰੂਰਤ ਮੁਤਾਬਕ ਸਾਰੀਆਂ ਚੀਜ਼ਾਂ ਮੁਹੱਈਆ ਹੋਣਗੀਆਂ ਆਉ ਸਾਰੇ ਮਿਲ ਕੇ ਅਜਿਹੇ ਸ਼ਾਨਮੱਤੇ ਸਮਾਜ਼ ਲਈ ਜੱਦੋ ਜਹਿਦ ਕਰੀਏ ਸ਼ਾਇਦ ਅਸੀਂ ਕਦੇ ਕਹਿ ਸਕੀਏ  ਕਿ ਮੇਰਾ ਭਾਰਤ ਮਹਾਨ ਹੈ..... 

ਬਿੰਦਰ ਪਾਲ ਫਤਿਹ



                                                                 
                                                              

Comments

Popular posts from this blog

1857 ਦਾ ਗ਼ਦਰ, ਪੰਜਾਬ ਅਤੇ ਸਰਬੱਤ ਦਾ ਭਲਾ

ਜਤਿੰਦਰ ਮੌਹਰ, ਲੇਖਕ ਅਤੇ ਫ਼ਿਲਮਸਾਜ਼ 1857 ਦੇ ਗ਼ਦਰ ਵੇਲੇ ਅੰਗਰੇਜ਼ੀ-ਫ਼ੌਜ ਵਿੱਚ ਸ਼ਾਮਲ ਪੂਰਬੀ ਭਾਰਤ ਦੇ ਫ਼ੌਜੀਆਂ ਨੇ ਲਾਹੌਰ ਦੀ ਮੀਆਂ-ਮਾਰ ਛਾਉਣੀ ਵਿੱਚ ਬਗਾਵਤ ਕਰ ਦਿੱਤੀ ਸੀ। ਰਾਵੀ ਦੇ ਦੂਜੇ ਪਾਰ ਤੋਂ ਇਹਨਾਂ ਬਾਗੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਅਜਨਾਲੇ ਨੇੜੇ ਮਾਰ ਕੇ ਖੂਹ ਵਿੱਚ ਦੱਬ ਦਿੱਤਾ ਗਿਆ। ਕੁਝ ਇਤਿਹਾਸਕਾਰ ਇਹਨਾਂ ਬਾਗੀਆਂ ਨੂੰ ਸ਼ਹੀਦ ਦੀ ਥਾਂ ਗ਼ੱਦਾਰ ਐਲਾਨ ਰਹੇ ਹਨ ਕਿਉਂਕਿ ਇਹ ਅੰਗਰੇਜ਼ਾਂ ਵਲੋਂ ਸਿੱਖਾਂ ਵਿਰੁਧ ਲੜੇ ਸਨ। ਇਹ ਇਤਿਹਾਸਕਾਰ ਸਤਵੰਜਾ ਦੇ ਗ਼ਦਰ ਨੂੰ ਅਜ਼ਾਦੀ ਦੀ ਜੰਗ ਨਹੀਂ ਮੰਨਦੇ। ਗ਼ਦਰ ਦੇ ਪੱਖ ਅਤੇ ਵਿਰੋਧ ਵਿੱਚ ਦੋਹੇ ਧਿਰਾਂ ਦੇ ਆਪੋ-ਆਪਣੇ ਤਰਕ ਹਨ। ਦਾਅਵਿਆਂ ਅਤੇ ਬੇਦਾਵਿਆਂ ਦੇ ਮਾਹੌਲ ਵਿੱਚ ਵਾਰਸਾਂ ਦੀ ਪਾਲਾਬੰਦੀ ਹੋ ਰਹੀ ਹੈ। ਇਸ ਮਾਮਲੇ ਨੂੰ ਸਮਝਣ ਲਈ ਉਨ੍ਹਾਂ ਸਮਿਆਂ ਦਾ ਸਮਕਾਲੀ ਇਤਿਹਾਸ ਵਾਚਣਾ ਜ਼ਰੂਰੀ ਹੈ। ਮੁਗਲ ਸਾਮਰਾਜ ਦੇ ਕਮਜ਼ੋਰ ਹੋਣ ਨਾਲ ਮੁਕਾਮੀ ਬਗਾਵਤਾਂ ਭਾਰੂ ਹੋ ਰਹੀਆਂ ਸਨ। ਨਵੇ ਰਾਜ ਬਣ ਰਹੇ ਸਨ। ਪੰਜਾਬ ਵਿੱਚ ਸਦੀ ਦਾ ਸੰਤਾਪ ਝੱਲਣ ਤੋਂ ਬਾਅਦ ਸਿੱਖਾਂ ਨੇ ਮਿਸਲਾਂ ਦੇ ਰੂਪ ਵਿੱਚ ਜਗੀਰਾਂ ਕਾਇਮ ਕਰ ਲਈਆਂ ਸਨ। ਮਹਾਰਾਜਾ ਰਣਜੀਤ ਸਿੰਘ ਨੇ ਇਨ੍ਹਾਂ ਜਗੀਰਾਂ ਨੂੰ ਆਪਣੇ ਅਖਤਿਆਰ ਹੇਠ ਲਿਆਂਦਾ। ਉਸ ਤੋਂ ਬਾਅਦ ਦੂਜੇ  ਖਿੱਤਿਆਂ ਨੂੰ ਕਬਜ਼ੇ ਹੇਠ ਲੈਣ ਦਾ ਦੌਰ ਚੱਲ ਪਿਆ। ਦੇਸੀ-ਵਿਦੇਸ਼ੀ ਹਮਲਾਵਰਾਂ ਦਾ ਸੇਕ ਝੱਲਣ ਵਾਲੇ ਖੁਦ ਹਮਲਾਵਰ ਬਣ ਰਹੇ ਸਨ। ਉੱਤਰ-ਪੱਛਮੀ ਸਰਹੱਦੀ ਸ

ਆਪਣੇ ਹਿੱਸੇ ਦਾ ਪਾਸ਼

     ਸੁਖਦੇਵ ਸਿੱਧੂ    ਪਾਸ਼ ਨੂੰ ਮੈਂ ਉਦੋਂ ਤੋਂ ਜਾਣਦਾ ਹਾਂ , ਜਦੋਂ ਮੈਨੂੰ ਪਤਾ ਵੀ ਨਹੀਂ ਸੀ ਕਿ ਇਹੀ ਪਾਸ਼ ਸੀ ਜਾਂ ਇਹਦੀ ਹਸਤੀ ਕੀ ਸੀ। ਨਾ ਹੀ ਪੰਜਾਬੀ ਸਾਹਿਤ ਨਾਲ ਇਹਦੇ ਲਾਗੇ ਦੇਗੇ ਜਾਂ ਰੁਤਬੇ ਦੀ ਖ਼ਬਰ ਸੀ। 1972 ਦੀ ਮੋਗਾ ਐਜੀਟੇਸ਼ਨ ਤੋਂ ਬਾਅਦ ਜਦ ਕਾਲਜ ਮੁਡ਼ ਕੇ ਖੁੱਲ੍ਹ ਗਏ ਸੀ, ਮੇਰੇ ਪਿੰਡਾਂ ਵੱਲ ਦੇ ਮੁੰਡੇ ਪਾਸ਼ ਦੀਆਂ ਗੱਲਾਂ ਬਡ਼ੇ ਉਮਾਹ ਨਾਲ ਕਰਿਆ ਕਰਦੇ ਸੀ। ਇਹਦੀ ਕਵਿਤਾ ਦੀਆਂ, ਨਕਸਲਬਾਡ਼ੀ ਹੋਣ ਦੀਆਂ, ਸਮਾਜ ਵਿਚਲੀਆਂ ਬੁਰਾਈਆਂ ਨਾਲ ਇੱਟ ਖਡ਼ਿੱਕੇ ਲੈਣ ਦੀਆਂ। ਇਹਦੇ ਹੌਂਸਲੇ ਤੇ ਗਰਮ ਖ਼ਿਆਲਾਂ ਦੇ ਹਵਾਲੇ ਚਾਅ ਨਾਲ਼ ਦਿੰਦੇ। ਬਡ਼ੀਆਂ ਕਹਾਣੀਆਂ ਬਣਾਈਆਂ-ਸੁਣਾਈਆਂ ਜਾਂਦੀਆਂ; ਸ਼ਾਇਦ ਕੁਝ ਵਧਾ ਘਟਾ ਕੇ ਵੀ। ਹਾਣੀ ਪਾਡ਼੍ਹੇ ਮੈਨੂੰ ਪਾਸ਼ ਦਾ ਹੁਲੀਆ ਹਵਾਲ ਦੱਸਦੇ: ਬਿੱਲੀਆਂ ਅੱਖਾਂ, ਕੁੰਡਲ਼ਾਂ ਵਾਲੇ ਵਾਲ਼, ਦਰਮਿਆਨਾ ਕੱਦ, ਕਾਮਰੇਡੀ ਤਕਰੀਰਾਂ ਤੇ ਖਡ਼ਕੇ ਦਡ਼ਕੇ ਵਾਲੀ ਤੇ ਦਬੰਗ ਮੂੰਹ-ਫੱਟ ਕਵਿਤਾ। ਵਿਚ ਵਿਚ ਕਵਿਤਾ ਦੇ ਟੋਟਕੇ ਵੀ ਸੁਣਾ ਦਿੰਦੇ। ਚਡ਼੍ਹਦੀ ਜੁਆਨੀ ਦਾ ਲਾਡਲਾ ਕਵੀ ਸੀ – ਪਾਸ਼। ਉਹ ਦੱਸਦੇ ਕਿ ਇਹ ਨਕੋਦਰੋਂ ਕਪੂਰਥਲੇ ਦੇ ਰਾਹ ਵਿਚ, ਮੱਲ੍ਹੀਆਂ ਲਾਗੇ, ਪਿੰਡ ਤਲਵੰਡੀ ਸਲੇਮ ਦਾ ਮੁੰਡਾ ਹੈ। ਜਲੰਧਰ ਜ਼ਿਲ੍ਹੇ ਦੀ ਨਕੋਦਰ ਤਹਿਸੀਲ ਦਾ ਨਿੱਕਾ ਜਿਹਾ ਪਿੰਡ। ਪਰ ਭੱਲ ਇਹਦੀ ਪੂਰੇ ਪੰਜਾਬ ਵਿਚ ਬਣੀ ਹੋਈ ਸੀ। ਝੰਡੇ ਪੂਰੇ ਬੁਲੰਦੀ ਵਿਚ ਸਨ। ਉਦੋਂ ਸੱਭ ਪਾਸੇ ਪਾਸ਼ ਪਾਸ਼ ਹੋਈ ਪਈ ਸੀ। ਰ

ਕੱਲ੍ਹ ਦੀ ਭੂਤਨੀ ਸਿਵਿਆਂ ਚ ਅੱਧ

ਚਲਾਕ ਲੂੰਬੜੀ ਦੀ ਅੰਗੂਰ ਖੱਟਿਆਂ ਵਾਲੀ ਕਹਾਣੀ ਸਭ ਨੇ ਬਚਪਨ ਚ ਪੜ੍ਹੀ ਸੁਣੀ ਹੈ, ਚਮਕੀਲੇ ਦਾ  "ਹੱਥ ਨਾ ਪਹੁੰਚੇ ਥੂਹ ਕੌੜੀ" ਵਾਲੇ ਫਿਕਰੇ ਵਾਲਾ ਗੀਤ ਵੀ ਕਿਸੇ ਟਾਵੇਂ ਨੇ ਹੀ ਨਹੀਂ ਸੁਣਿਆਂ ਹੋਣਾ | ਇਹ ਕਹਾਣੀ/ਲੇਖ ਜੋ ਮੈਂ ਲਿਖ ਰਿਹਾ ਹਾਂ ਨਾ ਤਾਂ ਲੂੰਬੜੀ ਨਾਲ ਸੰਬੰਧਿਤ ਹੈ ਤੇ ਨਾ ਹੀ ਚਮਕੀਲੇ ਨਾਲ | ਇਸਦਾ ਸੰਬੰਧ ਹੈ ਮੀਡੀਆ ਦੀ ਸਪੇਸ 'ਤੇ ਅਧਿਕਾਰ ਜਤਾਉਣ ਲਈ ਲਗਾਏ ਜਾਂਦੇ ਜੁਗਾੜਾਂ ਨਾਲ | ਪਰ ਤੁਸੀਂ ਦੇਖੋਗੇ ਇਸ ਲਿਖਤ ਵਿਚਲਾ ਪਾਤਰ ਕਦੇ ਲੂੰਬੜੀ ਵਰਗਾ ਲੱਗੂ, ਕਦੇ ਚਮਕੀਲੇ ਦੇ ਅਸ਼ਲੀਲ ਗੀਤਾਂ ਵਰਗੇ ਕੋਹਜ ਨਾਲ ਭਰਿਆ ਹੋਇਆ | ਕਹਾਣੀ ਕੁਝ ਇਉਂ ਸ਼ੁਰੂ ਹੁੰਦੀ ਹੈ ਕਿ ਇੱਕ ਸ਼ਾਤਰ (ਹੈ ਨਹੀਂ ਪਰ ਉਸਨੂੰ ਸ਼ਾਤਰ ਹੋਣ ਦਾ ਫੋਬੀਆ ਹੈ) ਇਨਸਾਨ ਪਿਛਲੀਆਂ ਚੋਣਾਂ ਦੇ ਮੌਕੇ (ਥੋੜ੍ਹਾ ਜਿਹਾ ਪਹਿਲਾਂ) ਇੱਕ ਆਨ-ਲਾਈਨ ਸਾਈਟ ਤਿਆਰ ਕਰਦਾ ਹੈ ਤੇ ਇੱਕ ਸ਼ਹਿਰ ਵਿੱਚ ਬਹੁਤ ਹੀ ਸੋਹਣਾ ਸਜਿਆ-ਧਜਿਆ ਦਫਤਰ ਖੋਹਲਦਾ ਹੈ | ਜਿਸਦਾ ਉਦਘਾਟਨ ਉਸ ਸ਼ਹਿਰ ਦਾ ਵਿਧਾਇਕ ਕਰਦਾ ਹੈ | ਇਹ ਇਸ ਲਈ ਕਿਉਂਕਿ ਇਹ ਸ਼ਖਸ਼ ਕਾਲਜ਼ ਪੜ੍ਹਨ ਵੇਲੇ ਐਸ.ਓ.ਆਈ. ਦਾ ਕਾਲਜ਼ ਦਾ ਪ੍ਰਧਾਨ ਰਿਹਾ ਹੁੰਦਾ ਹੈ | ਜਿਵੇਂ ਕਿ ਅਕਸਰ ਕਾਲਜਾਂ ਦੇ ਵਿਦਿਆਰਥੀਆਂ ਨਾਲ ਹੁੰਦਾ ਹੈ, ਉਹ ਵੀ ਬਹੁਤੇ ਮੌਕਿਆਂ 'ਤੇ ਤਦ ਜਦ ਉਹਨਾਂ ਦੀ ਪਿੱਠ ਪਿੱਛੇ ਕੋਈ ਲੋਕ-ਪੱਖੀ ਵਿਦਿਆਰਥੀ ਜਥੇਬੰਦੀ ਦੀ ਥਾਵੇਂ ਐਸ.ਓ.ਆਈ. ਵਰਗਾ ਕਮਜ਼ੋਰ ਸੰਗਠਨ ਹੋਵੇ, ਕਿਸੇ ਸੰਘਰਸ਼ ਚ ਇਸ ਪ੍ਰਧਾਨ ਦੀ