Skip to main content

Posts

Showing posts from April, 2011
ਸੰਤ ਰਾਮ ਉਦਾਸੀ ਓ ਲੈ ਆ ਤੰਗਲ਼ੀ...... ਗਲ਼ ਲੱਗ ਕੇ ਸੀਰੀ ਦੇ ਜੱਟ ਰੋਵੇ, ਬੋਹਲ਼ਾਂ ਵਿਚੋਂ ਨੀਰ ਵਗਿਆ। ਓਏ!ਲੈ ਆ ਤੰਗਲ਼ੀ ਨਸੀਬਾਂ ਨੂੰ ਫਰੋਲ਼ੀਏ, ਤੂੜੀ ਵਿਚੋਂ ਪੁੱਤ ਜੱਗਿਆ। ਓ ਲੈ ਆ ਤੰਗਲ਼ੀ...... ਸਾਡੇ ਪਿੜ ਵਿਚ ਤੇਰੇ ਗਲ਼ ਚੀਥੜੇ ਨੀ, ਮੇਰੀਏ ਜਵਾਨ ਕਣਕੇ। ਕੱਲ੍ਹ ਸ਼ਾਹਾਂ ਦੇ ਗੋਦਾਮਾਂ ਵਿਚੋਂ ਨਿਕਲ਼ੇਂ, ਤੂੰ ਸੋਨੇ ਦਾ ਪਟੋਲਾ ਬਣ ਕੇ। ਤੂੰ ਵੀ ਬਣ ਗਿਆ ਗ਼ਮਾਂ ਦਾ ਗੁਮੰਤਰੀ, ਓ ਮੇਰੇ ਬੇਜ਼ੁਬਾਨ ਢੱਗਿਆ........ ਓ ਲੈ ਆ ਤੰਗਲ਼ੀ...... ਸਾਡਾ ਘੁੱਟੀਂ-ਘੁੱਟੀਂ ਤੇਲ ਖ਼ੂਨ ਪੀ ਗਿਆ, ਤੇ ਖਾਦ ਖਾ ਗਈ ਹੱਡ ਖਾਰ ਕੇ। ਬੋਲੇ ਬੈਂਕ ਦੀ ਤਕਾਵੀ ਵਹੀ ਅੰਦਰੋਂ, ਬਈ ਬੋਹਲ਼ ਨੂੰ ਖੰਗੂਰਾ ਮਾਰ ਕੇ। ਸਾਨੂੰ ਬਿਜਲੀ ਝੰਜੋੜਾ ਏਨਾ ਮਾਰਿਆ, ਕਿ ਸੱਧਰਾਂ ਨੂੰ ਲਾਂਬੂ ਲੱਗਿਆ। ਓ ਲੈ ਆ ਤੰਗਲ਼ੀ........ ਨੀ ਧੀਏ! ਕਿਹੜੇ ਨੀ ਭੜੋਲੇ ਵਿਚ ਡੱਕ ਲਾਂ, ਮੈਂ ਤੇਰੀਆਂ ਜਵਾਨ ਸੱਧਰਾਂ। ਵੱਢ ਖਾਣੀਆਂ ਸੱਸਾਂ ਦਾ ਰੂਪ ਧਾਰਿਆ, ਹੈ ਸਾਡੀਆਂ ਸਮਾਜੀ ਕਦਰਾਂ। ਧੀਏ! ਕਿਹੜੇ ਮੈਂ ਨਜੂਮੀਆਂ ਨੂੰ ਪੁੱਛ ਲਾਂ, ਕਿਉਂ ਚੰਨ ਨੂੰ ਸਰਾਪ ਲੱਗਿਆ? ਓ ਲੈ ਆ ਤੰਗਲ਼ੀ....... ਸੁੱਕੇ ਜਾਣ ਨਾ ਬੋਹਲ਼ਾਂ ਦਾ ਮਾਰ ਮਗਰਾ, ਜੋ ਮਾਰਦੇ ਨੇ ਜਾਂਦੇ ਚਾਂਗਰਾਂ। ਅੱਕ ਝੱਖੜਾਂ ਨੇ ਤੂੜੀ ਨੂੰ ਬਖੇਰਿਆ, ਹੈ ਖੇਤਾਂ ‘ਚ ਬਰੂਦ ਵਾਂਗਰਾਂ। ਹੁਣ ਸਾਡਿਆਂ ਹੀ ਹੱਥਾਂ ਨੇ ਹੀ ਚੋਵਣਾ, ਜੋ ਮਿਹਨਤਾਂ ਨੂੰ ਮਾਖੋਂ ਲੱਗਿਆ। ਓ ਲੈ ਆ ਤੰਗਲ਼ੀ............ ਮਾਂ ਧਰਤੀਏ ਤੇ
ਪਾਸ਼ ਦੀ ਕਵਿਤਾ                              ਸੱਚ ਤੁਸਾਂ ਦੇ ਮੰਨਣ ਜਾਂ ਨਾ ਮੰਨਣ ਵਿਚ, ਸੱਚ ਨੂੰ ਕੋਈ ਫ਼ਰਕ ਨਹੀਂ ਪੈਂਦਾ| ਇਨ੍ਹਾਂ ਦੁਖਦੇ ਅੰਗਾਂ ਤੇ ਸੱਚ ਨੇ ਇਕ ਜੂਨ ਭੋਗੀ ਹੈ| ਤੇ ਹਰ ਸੱਚ ਜੂਨ ਭੋਗਣ ਤੋਂ ਬਾਅਦ, ਯੁੱਗ ਵਿਚ ਬਦਲ ਜਾਂਦਾ ਹੈ, ਤੇ ਇਹ ਯੁੱਗ ਹੁਣ ਖੇਤਾਂ ਤੇ ਮਿੱਲਾਂ ਵਿਚ ਹੀ ਨਹੀਂ, ਫੌਜਾਂ ਦੀਆਂ ਕਤਾਰਾਂ ਵਿਚ ਵਿਚਰ ਰਿਹਾ ਹੈ| ਕੱਲ੍ਹ ਜਦ ਇਹ ਯੁੱਗ, ਲਾਲ ਕਿਲ੍ਹੇ ਉਪਰ ਸਿੱਟਿਆਂ ਦਾ ਤਾਜ ਪਹਿਨੀਂ, ਸਮੇਂ ਦੀ ਸਲਾਮੀ ਲਏਗਾ, ਤਾਂ ਤੁਸਾਂ ਨੂੰ ਸੱਚ ਦੇ ਅਸਲ ਅਰਥ ਸਮਝ ਆਵਣਗੇ| ਹੁਣ ਸਾਡੀ ਉਪਦਰੀ ਜ਼ਾਤ ਨੂੰ, ਇਸ ਯੁੱਗ ਦੀ ਫ਼ਿਤਰਤ ਤਾਂ ਭਾਵੇਂ ਆਖ ਸਕਦੇ ਹੋ; ਇਹ ਕਹਿ ਛੱਡਣਾ, ਕਿ ਝੁੱਗੀਆਂ ’ਚ ਪਸਰਿਆ ਸੱਚ, ਕੋਈ ਸ਼ੈਅ ਨਹੀਂ ! ਕੇਡਾ ਕੁ ਸੱਚ ਹੈ ? ਤੁਸਾਂ ਦੇ ਮੰਨਣ ਜਾਂ ਨਾ ਮੰਨਣ ਵਿਚ ਸੱਚ ਨੂੰ ਕੋਈ ਫ਼ਰਕ ਨਹੀਂ ਪੈਂਦਾ.....    ਖੁੱਲੀ ਚਿੱਠੀ ਮਸ਼ੂਕਾਂ ਨੂੰ ਖਤ ਲਿਖਣ ਵਾਲਿਓ| ਜੇ ਤੁਹਾਡੀ ਕਲਮ ਦੀ ਨੋਕ ਬਾਂਝ ਹੈ ਤਾਂ ਕਾਗਜ਼ਾ ਦਾ ਗਰਭਪਾਤ ਨਾ ਕਰੋ| ਤਾਰਿਆਂ ਵੱਲ ਤੱਕ ਕੇ ਕ੍ਰਾਂਤੀ ਲਿਆਉਣ ਵਾਲਿਓ! ਨਸੀਹਤ ਦੇਣ ਵਾਲਿਓ! ਕ੍ਰਾਂਤੀ ਜਦ ਆਈ ਤਾਂ ਤੁਹਾਨੂੰ ਵੀ ਤਾਰੇ ਦਿਖਾ ਦੇਏਗੀ| ਬੰਦੂਕਾਂ ਵਾਲਿਓ! ਜਾਂ ਤਾਂ ਆਪਣੀ ਬੰਦੂਕ ਦਾ ਮੂੰਹ ਦੁਸ਼ਮਣ ਵੱਲ ਕਰ ਦਿਓ ਤੇ ਜਾਂ ਆਪਣੇ ਆਪ ਵੱਲ ਕ੍ਰਾਂਤੀ ਕੋਈ ਦਾਅਵਤ ਨਹੀਂ ਨੁਮਾਇਸ਼ ਨਹੀਂ ਮੈਦਾਨ ਵਿਚ ਵਗਦਾ ਦਰਿਆ ਨਹੀਂ ਵਰਗਾਂ ਦਾ, ਰੁਚੀਆਂ

ਸੋਨੇ ਦੀ ਸਵੇਰ

  ਸੋਨੇ ਦੀ ਸਵੇਰ ਸੋਨੇ ਦੀ ਸਵੇਰ ਜਦੋਂ ਆਊ ਹਾਣੀਆਂ, ਨਚੇਗਾ ਅੰਬਰ ਭੂਮੀ ਗਾਊ ਹਾਣੀਆਂ ! ਮਿਹਨਤਾਂ ਦਾ ਮੁੱਲ ਆਪ ਪਾਉਣਾਂ ਲੋਕਾ ਨੇਂ, ਧਰਤੀ ਤੇ ਸਵਰਗ ਬਨਾਉਣਾਂ ਲੋਕਾ ਨੇ ! ਇਕੋ ਜਿੰਨੀ ਖ਼ੁਸ਼ੀ ਸਾਰਿਆਂ ਦੇ ਜੀਣ ਨੂੰ, ਬਚੇਗਾ ਨਾ ਲੋਟੂ ਕੋਈ ਲਹੂ ਪੀਣ ਨੂੰ ! ਸੂਹਾ ਝੰਡਾ ਉੱਚਾ ਲਹਿਰਾਊ ਹਾਣੀਆਂ, ਨਚੇਗਾ ਅੰਬਰ ਭੂਮੀ ਗਾਊ ਹਾਣੀਆਂ ! ਭੁੱਖਾ ਰਹੂਗਾ ਸੋਊ ਨਾ ਕੋਈ ਫੁੱਟਪਾਥ ਤੇ, ਜੀਣ ਦਾ ਸਮਾਨ ਹੋਊ ਸਬ ਵਾਸਤੇ ! ਰੋਲੂਗਾ ਨਾ ਕੋਈ ਸਧਰਾਂ ਕਵਾਰੀਆਂ, ਦਿਲ ਤੇ ਗਰੀਬ ਦੇ ਨਾ ਫੇਰੂ ਆਰੀਆਂ ! ਤਕੜਾ ਨਾ ਮਾੜੇ ਨੂੰ ਸਤਾਊ ਹਾਣੀਆਂ, ਨਚੇਗਾ ਅੰਬਰ ਭੂਮੀ ਗਾਊ ਹਾਣੀਆਂ ! ਭੁੱਖਾ ਕਿਸੇ ਮਾਂ ਦਾ ਨਾ ਜਵਾਕ ਰੋਓੂਗਾ, ਸਾਰਿਆਂ ਦੇ ਨਾਲ ਇਨਸਾਫ਼ ਹੋਓੂਗਾ ! ਜੁਗਾਂ ਦੇ ਲਤਾੜੇ ਜ਼ਿੰਦਗੀ `ਚ ਆਉਣਗੇ , ਜਨਤਾ ਦੇ ਦੋਸ਼ੀ ਪੂਰੀ ਸਜਾ ਪਾਉਣਗੇ ! ਡਰੂ ਨਾ ਕੋਈ ਕਿਸੇ ਨੂੰ ਡਰਾਓੂ ਹਾਣੀਆਂ, ਨਚੇਗਾ ਅੰਬਰ ਭੂਮੀ ਗਾਓੂ ਹਾਣੀਆਂ ! ਵੈਰ ਭਾਵ ਅਤੇ ਸਾੜੇ ਮੁੱਕ ਜਾਣਗੇ, ਮਜ਼ਹਬਾਂ ਦੇ ਵੱਟਾਂ ਬੰਨੇ ਟੁੱਟ ਜਾਣਗੇ ! ਦੁਨੀਆਂ ਤੇ ਇੱਕੋ ਹੀ ਜਮਾਤ ਹੋਵੇਗੀ, ਰੋਜ ਹੀ ਦਿਵਾਲ਼ੀ ਵਾਲੀ ਰਾਤ ਹੋਵੇਗੀ ! ਰੱਜ-ਰੱਜ ਖਾਣਗੇ ਕਮਾਓੂ ਹਾਣੀਆਂ, ਨਚੇਗਾ ਅੰਬਰ ਭੂਮੀ ਗਾਓੂ ਹਾਣੀਆਂ !                                    ਅਵਤਾਰ "ਪਾਸ਼"