Skip to main content

ਸਹਿਰੀ ਮੱਧ ਵਰਗੀ ਚੇਤਨਾ ਅਤੇ ਬੁੱਧੀਜੀਵੀ ਵਰਗ



                                                                          

ਬਿੰਦਰਪਾਲ ਫਤਿਹ

ਚੇਤਨਾ ਮਨੁੱਖ ਨੂੰ ਦੂਸਰੇ ਮਨੁੱਖ ਨਾਲ ਸਿਹਤਮੰਦ ਸੰਵਾਦ ਰਚਾਉਣ ਸਮਾਜਿਕ ਵਰਤਾਰਿਆਂ ਦੀ ਤਹਿ ਤੱਕ ਪਹੁੰਚਣ ਤੱਕ ਅਤੇ ਸਮਾਜ਼ ਅਤੇ ਜਿੰਮੇਵਾਰੀਆਂ ਪ੍ਰਤੀ ਸਹੀ ਸਮਝ ਵਿਕਸਿਤ ਕਰਦੀ ਹੈ | ਚੇਤਨਾ ਦੇ ਪੱਧਰਤੇ ਧਰਤੀ ਉੱਪਰ ਸਭ ਤੋਂ ਸੂਝਵਾਨ ਪ੍ਰਾਣੀ ਮਨੁੱਖ ਹੈ | ਇਹ ਆਮ ਜਿਹੀ ਧਾਰਨਾ ਹੈ ਕਿ ਪਿੰਡ ਤੋਂ ਲੈ ਕੇ ਸ਼ਹਿਰ ਤੱਕ ਮਨੁੱਖੀ ਚੇਤਨਾ ਵਿਕਾਸ ਕਰਦੀ ਹੈ | ਇਹ ਵੀ ਮੰਨਿਆ ਜਾਂਦਾ ਹੈ ਕਿ ਪੇਂਡੂ ਮਨੁੱਖ ਸਹਿਰੀ ਮਨੁੱਖ ਦੇ ਮੁਕਾਬਲੇ ਚੇਤਨ ਥੋੜਾ ਘੱਟ ਹੁੰਦਾ ਹੈ ਉਸਦਾ ਬੌਧਿਕ ਵਿਕਾਸ ਵੀ ਸਹਿਰੀ ਮਨੁੱਖ ਜਿੰਨਾ ਨਹੀ ਹੁੰਦਾ |ਸ਼ਾਇਦ ਮਿੱਟੀ ਦੇ ਪੁੱਤਾਂ ਲਈ ਇਹ ਬੇਇਜ਼ਤੀ ਤੋ ਘੱਟ ਨਹੀ ਹੈ | ਪਰ ਸਹਿਰੀ ਮਨੁੱਖ ਦੀ ਚੇਤਨਾ ਦਾ ਪੱਧਰ ਕਿਸ ਨੂੰ ਰਾਸ ਆਉਂਦਾ ਹੈ ? ਚੇਤਨ ਹੋ ਕੇ ਵੀ ਚੇਤਨਤਾ ਨੂੰ ਅਤੇ ਦਿਮਾਗ ਨੂੰ ਜੰਦਰੇ ਮਾਰਨ ਵਾਲੀ ਅਤੇ ਬੌਧਿਕ ਤੌਰ ਤੇ ਬੇਈਮਾਨ, ਫੋਕੀ ਵਿਦਵਤਾ ਕਿਸੇ ਦਾ ਕੀ ਫਾਇਦਾ ਕਰਦੀ ਹੈ ? ਇਹ ਸੁਆਲ ਤਾਂ ਕਰਨੇ ਬਣਦੇ ਹੀ ਹਨ |

ਵਰਤਾਰਿਆਂ ਨੂੰ ਸਮਝਣਾ ਉਹਨਾਂ ਦੀ ਸਹੀ ਪੜਚੋਲ ਕਰਨੀ ਚੇਤਨ ਬੰਦੇ ਦੀ ਨਿਸ਼ਾਨੀ ਹੁੰਦੀ ਹੈ |ਇਸ ਤੋਂ ਇਲਾਵਾ ਇਮਾਨਦਾਰੀ ਨਾਲ ਲੋਕ ਪੱਖੀ ਹੋਣ ਅਤੇ ਸਮਾਜ਼ ਵਿੱਚ ਆਪਣੇ ਲੋਕਾਂ ਪ੍ਰਤੀ ਮਨੁੱਖ ਹੋਣ ਵਜੋਂ ਇੱਕ ਮਨੁੱਖ ਹੋਣ ਦਾ ਫਰਜ਼ ਅਦਾ ਕਰਨਾ ਵੀ ਬੰਦੇ ਦੇ ਹਿੱਸੇ ਆਉਂਦਾ ਹੈ ਖਾਸ ਕਰ ਚੇਤਨ ਬੰਦੇ ਦੇ|
ਹੁਣ ਗੱਲ ਕਰਦੇ ਹਾਂ ਚੇਤਨਾ ਦੇ ਸੰਦਰਭ ਚ ਬਦਲਦੇ ਮਾਅਨਿਆਂ ਦੀ ਕਿ ਮੌਜੂਦਾ ਦੌਰ ਚ ਚੇਤਨ ਬੰਦਾ ਆਪਣੇ ਫਰਜ਼ ਨਿਭਾ ਰਿਹਾ ਹੈ ਜਾਂ ਸਿਰਫ ਚੇਤਨ ਹੋ ਕੇ ਵੀ ਆਪਣੀ ਜਾਤ ਨਾਲ ਗੱਦਾਰੀ ਕਰ ਰਿਹਾ ਹੈ ?
ਕੁੱਝ ਵੀ ਹੋਵੇ ਇਹਨਾਂ ਸੁਆਲਾਂ ਤੋਂ ਕੋਈ ਬੰਦਾ ਭੱਜ ਨਹੀ ਸਕਦਾ |ਖੁੱਲੀ ਮੰਡੀ ਦੀਆਂ ਨਵ-ਉਦਾਰਵਾਦੀ ਨੀਤੀਆਂ ਦੀ ਭਰਮਾਰ ਚ ਮੁਨਾਫਾ ਕਮਾਉ ਪ੍ਰਬੰਧ ਦੀ ਮਾਰ ਪੂਰੇ ਸੰਸਾਰ ਨੂੰ ਝੱਲਣੀ ਪੈ ਰਹੀ ਹੈ | ਇਸ ਪ੍ਰਬੰਧ ਨੇ ਬੰਦੇ ਅੰਦਰੋਂ ਬੰਦਾ ਮਨਫੀ ਕਰ ਦਿੱਤਾ ਹੈ | ਸੂਚਨਾ ਅਤੇ ਤਕਨੀਕ ਦੇ ਇਸ ਤੇਜ਼ ਰਫ਼ਤਰਾਰ ਯੁੱਗ ਵਿੱਚ ਪੜ੍ਹ-ਲਿਖ ਕੇ ਕਾਮਯਾਬ ਹੋਣ ਦੀ ਦੌੜ ਦਿਨੋ-ਦਿਨ ਹੋਰ ਵੀ ਤੇਜ਼ ਹੁੰਦੀ ਜਾ ਰਹੀ ਹੈ | ਨਿੱਤ ਨਵੇਂ ਵਰਤਾਰੇ ਵਰਤ ਰਹੇ ਨੇ | ਮਹਿੰਗਾਈ, ਭ੍ਰਿਸ਼ਟਾਚਾਰ ਬੇਰੋਜ਼ਗਾਰੀ, ਜੁਰਮ ਵਰਗੀਆਂ ਅਲਾਮਤਾਂ ਦੀ ਜੜ੍ਹ ਖੋਜਣੀ ਪ੍ਰਬੰਧ ਦੀਆਂ ਵਧੀਕੀਆਂ ਨੂੰ ਲੋਕਾਂ ਸਾਹਮਣੇ ਪੇਸ਼ ਕਰਨਾ ਚੇਤਨ ਬੰਦੇ ਦਾ ਕੰਮ ਬਣਦਾ ਹੈ | ਹੁਣ ਸੁਆਲ ਇਹ ਵੀ ਬਣਦਾ ਹੈ ਕਿ ਆਖਿਰ ਚੇਤਨ ਬੰਦਾ ਹੈ ਕੌਣ ? ਜੁਆਬ ਹੈ ਕਿ ਕਾਲਜਾਂ,ਯੂਨੀਵਰਸਿਟੀਆਂ ਚ ਪਹਿਲਾਂ ਆਪ ਚੇਤਨ ਹੋ ਕੇ ਫੇਰ ਹੋਰਾਂ ਨੂੰ ਚੇਤਨ ਕਰਨ ਵਾਲਾ ਬੁੱਧੀਜੀਵੀ ਵਰਗ ਸਮਾਜ ਇਸ ਵਰਗ ਤੋਂ ਬੜੀ ਆਸ ਰਖਦਾ ਹੈ ਪਰ ਇਹ ਵਰਗ ਸਮਾਜ ਦੀਆਂ ਆਸਾਂ ਤੇ ਕਿੰਨਾ ਕੁ ਖਰਾ ਉੱਤਰਦਾ ਹੈ ਇਹ ਵੀ ਵਿਚਾਰਨਯੋਗ ਮਸਲਾ ਹੈ | ਹੁਣ ਵਿਚਾਰ ਕਰੀਏ ਮੱਧ ਵਰਗੀ ਚੇਤਨਾ ਅਤੇ ਮੱਧ ਵਰਗ ਦੀ | ਮੱਧ ਵਰਗ ਉਹ ਜਮਾਤ ਹੈ ਜਿਸ ਨੇ ਸਰਮਾਏ ਦੇ ਯੁੱਗ ਚ ਸਰਮਾਏ ਦੁਆਰਾ ਹੱਡ ਭੰਨਵੀ ਕਿਰਤ ਕਰਨ ਵਾਲੇ ਮਜਦੂਰਾਂ ਦੀ ਕਿਰਤ ਸ਼ਕਤੀ ਨੂੰ ਲੁੱਟ ਕੇ ਪੈਦਾ ਕੀਤੇ ਉਤਪਾਦਨ ਨੂੰ ਭੋਗਣਾ ਹੁੰਦਾ ਹੈ | ਇਸ ਤੋਂ ਇਲਾਵਾ ਮੰਡੀ ਦਾ ਜਿਆਦਾਤਰ ਖਪਤਕਾਰ ਇਸੇ ਜਮਾਤ ਚੋਂ ਆਉਂਦਾ ਹੈ|  ਇਸ ਜਮਾਤ ਦੀ ਇੱਕੋ ਇੱਕ ਸੋਚ ਹੁੰਦੀ ਹੈ ਪੜ੍ਹ-ਲਿਖ ਕੇ ਨੌਕਰੀ ਕਰਨੀ ਵਧੀਆ ਮਕਾਨ,ਵਧੀਆ ਗੱਡੀ, ਵਧੀਆ ਰਹਿਣ-ਸਹਿਣ ਅਤੇ ਜਿੰਦਗੀ ਨੂੰ ਆਰਾਮ ਦੇਹ ਬਣਾਉਣ ਹਿੱਤ ਇਹ ਜਮਾਤ ਕਿਸੇ ਦੇ ਹਿੱਤ ਵੀ ਦਾਅ ਤੇ ਲਗਾ ਸਕਦੀ ਹੈ |ਇਹੋ ਜਿਹੀ ਹੀ ਸੋਚ ਦਾ ਧਾਰਨੀ ਇਸੇ ਜਮਾਤ ਦੀ ਨੁਮਾਇੰਦਗੀ ਕਰਦਾ ਹੋਇਆ ਮੱਧ ਵਰਗੀ ਬੁੱਧੀਜੀਵੀ ਹੁੰਦਾ ਹੈ | ਪੰਜਾਬ ਵਿੱਚ ਬੁੱਧੀਜੀਵੀਆਂ ਦੇ ਮਾਮਲੇ ਵਿੱਚ ਇੱਕ ਖਾਸ ਗੱਲ ਇਹੋ ਰਹੀ ਹੈ ਕਿ ਇੱਥੇ ਜਿਆਦਾਤਰ ਬੁੱਧੀਜੀਵੀ ਮੱਧ ਵਰਗੀ ਪਰਿਵਾਰਾਂ ਚੋਂ ਜੰਮੇ ਪਲੇ ਹਨ|
ਅਤੇ ਇਹ ਜਿਆਦਾਤਰ ਆਪਣੀ ਜਮਾਤ ਪ੍ਰਤੀ ਆਪਣੀ ਜਿੰਮੇਵਾਰੀ ਇਮਾਨਦਾਰੀ ਨਾਲ ਨਿਭਾਉਂਦੇ ਹਨ | ਪਰ ਗੈਰ ਮੱਧ ਵਰਗੀ ਜਮਾਤ ਬਾਰੇ ਆਪਣੀ ਨੌਕਰੀ ,ਘਰ ਪਰਿਵਾਰ ਦੀ ਸੋਚ ,ਇਹ ਗੱਲ ਜਰਾ ਸੋਚ ਸਮਝ ਕੇ ਕਰਦੇ ਹਨ | ਸੰਸਾਰ ਵਿਆਪੀ ਵਰਤਾਰਿਆਂ ਬਾਰੇ ਇਹਨਾਂ ਦੀ ਚੇਤਨਾ ਸਿੱਧਾ ਸੰਵਾਦ ਰਚਾਉਣ ਦੀ ਥਾਂ ਅਰਥਾਂ ਦੇ ਅਨਰਥ ਕਰਨ ਚ ਜਿਆਦਾ ਮੁਹਾਰਤ ਹਾਸਿਲ ਕਰਦੀ ਹੈ |
ਪਿਛਲੇ ਸਮੇਂ ਰਾਜਧਾਨੀ ਚੰਡੀਗੜ੍ਹ ਚ ਮਸਹੂਰ ਦਸਤਾਵੇਜੀ ਫਿਲਮਸਾਜ਼ ਦਲਜੀਤ ਅਮੀ ਦੇ ਰੂਬਰੂ ਪ੍ਰੋਗ੍ਰਾਮ ਤੇ ਜਾਣ ਦਾ ਮੌਕਾ ਮਿਲਿਆ ਰੂਬਰੂ ਦੇ ਨਾਲ ਹੀ ਫਿਲਮਸਾਜ਼ ਦੁਆਰਾ ਤਿਆਰ ਦਸਤਾਵੇਜੀ ਫਿਲਮਾਂ ਵੀ ਦਿਖਾਈਆਂ ਜਾਣੀਆਂ ਸਨ | ਬੁੱਧੀਜੀਵੀ ਇਕੱਠੇ ਹੋਏ ਬੈਠੇ ਸੀ | ਬਾਕੀ ਫਿਲਮਾਂ ਬਾਰੇ ਚੰਗੀ ਬਹਿਸ ਹੋਈ ਪਰ ਜਦੋਂ ਜੰਗ ਅਤੇ ਅਮਨ ਦੇ ਇਸੇ ਵਿਸ਼ੇ ਨਾਲ ਤਾਅਲੁਕ ਰਖਦੀ ਇਸੇ ਨਾਮ ਦੀ ਫਿਲਮ ਦਿਖਾਈ ਗਈ ਤਾਂ ਫਿਲਮਸਾਜ਼ ਤੋਂ ਛੁੱਟ ਕਿਸੇ ਨੇ ਬੋਲਣ ਦਾ ਹੀਆਂ ਨਾਂ ਕੀਤਾ | ਸਿਹਤਮੰਦ ਸੰਵਾਦ ਅਮਰੀਕਾ ਦਾ ਨਾਮ ਆਉਂਦਿਆਂ ਹੀ ਦਮ ਤੋੜ ਗਿਆ | ਬੁੱਧੀਜੀਵੀਆਂ ਦੇ ਇਸ ਮੌਨ ਧਾਰਨ ਬਾਰੇ ਮੇਰੇ ਸੁਆਲ ਦੇ ਜੁਆਬ ਚ ਇੱਕ ਨੇ ਵਿਅੰਗਮਈ ਲਹਿਜੇ ਚ ਆਪਣੀ ਨਾਹਰੇ ਮਾਰਨ ਦੀ ਸਮਰੱਥਾ ਜਾਹਿਰ ਕੀਤੀ ਜੋ ਕਿ ਆਪਣੇ ਆਪ ਚ ਹਾਸੋਹੀਣੀ ਲੱਗ ਰਹੀ ਸੀ|ਸੁਆਲ ਇਹ ਉੱਠਦਾ ਹੈ ਕਿ ਅਮਰੀਕਾ ਦੇ ਸੱਤਰ ਤੋਂ ਵੀ ਜਿਆਦਾ ਮੁਲਕਾਂ ਚ ਕੀਤੇ ਹਮਲਿਆਂ ਤੋਂ ਬਾਅਦ ਹੁਣ ਜਦ ਸੀਰਿਆ ਉਸਦੇ ਨਿਸ਼ਾਨੇ ਤੇ ਹੈ ਤਾਂ ਫਿਰ ਚੇਤਨ ਮੁਨੁੱਖ ਹੋ ਕੇ ਖਾਸ ਕਰਕੇ ਬੁੱਧੀਜੀਵੀ ਹੋਣ ਦਾ ਪਟਾ ਆਪਣੇ ਗਲ ਚ ਪਾਕੇ ਇਹ ਅਖੌਤੀ ਬੁੱਧੀਜੀਵੀ ਕਦ ਤੱਕ ਚੁੱਪ ਰਹਿਣਗੇ ਅਤੇ ਅਸੀਂ ਬੁੱਧੀਜੀਵੀ ਵਰਗ ਦੀ ਇਸ ਬੌਧਿਕ ਬੇਈਮਾਨੀ ਨੂੰ ਕਿਹੜੇ ਖਾਤੇ ਪਾਵਾਂਗੇ ?
ਅੱਜ ਪੰਜਾਬ ਵਿੱਚ ਬੁੱਧੀਜੀਵੀਆਂ ਦੀ ਖਾਸੀ ਚੰਗੀ ਜਮਾਤ ਹੈ ਜੋ ਆਰਥਿਕ ਪੱਖੋਂ ਮਜਬੂਤ ਹੈ ਯੂਨੀਵਰਸਿਟੀਆਂ ਵਿੱਚ ਪ੍ਰੋਫੈਸਰੀਆਂ ਦੇ ਅਹੁਦਿਆਂ ਤੱਕ ਬਿਰਾਜਮਾਨ ਇਹ ਲੋਕ ਆਪਣੀਆਂ ਆਲੀਸ਼ਾਨ ਮਹਿਲਨੁਮਾ ਕੋਠੀਆਂ  ਜਿੰਨਾਂ ਵਿੱਚ ਹਰਾ ਘਾਹ ,ਪਾਣੀ ਦੇ ਫੁਹਾਰੇ ਅਤੇ ਫੁੱਲਾਂ ਭਰੀ ਬਗੀਚੀ ਹੁੰਦੀ ਹੈ ਵਿੱਚੋਂ ਕਾਲੇ ਸੀਸ਼ਿਆਂ ਵਾਲੀ ਗੱਡੀ ਚ ਨਿੱਕਲਦੇ ਹਨ ਅਤੇ ਆਪਣੇ ਦਫਤਰਾਂ ਚ ਬੈਠ ਜਾਂਦੇ ਹਨ | ਇਹਨਾਂ ਬੁੱਧੀਜੀਵੀਆਂ ਦਾ ਫੁੱਟਪਾਥਾਂ ਦੇ ਲੋਕਾਂ ਨਾਲ ਕੋਈ ਸਰੋਕਾਰ ਨਹੀ ਨਾਂ ਹੀ ਇਹ ਰੱਖਣਾ ਚਾਹੁੰਦੇ ਹਨ | ਮਜਦੂਰਾਂ ,ਕਿਸਾਨਾਂ ਦੇ ਸੰਘਰਸ਼ਾਂ ਨੂੰ ਇਹ ਬੁੱਧੀਜੀਵੀ ਘੱਟ ਵੱਧ ਹੀ ਗੌਲਦੇ ਹਨ ਕਿਉਂਕਿ ਇਹ ਸਰਮਾਏਦਾਰੀ ਦੇ ਚਾਕਰ ਜੋ ਹਨ |ਹੁਣ ਅੱਜ ਦੇ ਜਿਆਦਾਤਰ ਬੁੱਧੀਜੀਵੀ ਡਾਲਰ ਦੇ ਮੁਕਾਬਲੇ ਰੁਪਈਏ ਦੀ ਮਾੜੀ ਹਾਲਤ ਦਾ ਫਿਕਰ ਭਾਰਤ ਅਤੇ ਖਾਸ ਕਰ ਪੰਜਾਬ ਦੇ ਵਿਗੜ ਰਹੇ ਹਾਲਾਤਾਂ ,ਵਧ ਰਹੀ ਗਰੀਬੀ ਅਤੇ ਮਨੁੱਖਤਾ ਦੇ ਹੋ ਰਹੇ ਘਾਣ ਤੋਂ ਜਿਆਦਾ ਹੋ ਰਿਹਾ ਹੈ |
ਅੱਜ ਕੱਲ ਲਗਭਗ ਸਾਰੇ ਮੱਧ ਵਰਗੀ ਬੁੱਧੀਜੀਵੀ ਮੁਕਤ-ਚਿੰਤਕ ਹੋ ਗਏ ਹਨ| ਮੁਕਤ-ਚਿੰਤਕ ਹੋਣਾ ਠੀਕ ਉਸੇ ਤਰ੍ਹਾਂ ਹੈ ਜਿਵੇਂ ਬਿੱਲੀ ਨੂੰ ਦੇਖ ਕਬੂਤਰ ਅੱਖਾਂ ਬੰਦ ਕਰ ਲਵੇ ਤੇ ਇਹ ਸੋਚੇ ਕਿ ਬਿੱਲੀ ਉਸਨੂੰ ਦੇਖ ਨਹੀ ਰਹੀ|
ਇਸ ਦੇ ਨਾਲ ਹੀ ਗੱਲ ਇਹ ਵੀ ਕਰਨੀ ਬਣਦੀ ਹੈ ਕਿ ਪੇਂਡੂਆਂ ,ਦਿਹਾਤੀਆਂ ਨੇ ਜਿੰਨਾਂ ਨੂੰ ਆਮ ਸਹਿਰੀ ਲੋਕ ਜਿਆਦਾ ਪਸੰਦ ਨਹੀ ਕਰਦੇ ਉਹਨਾਂ ਨੇ ਸੰਘਰਸ਼ਾਂ ਦੇ ਅਜਿਹੇ ਪਿੜ ਮੱਲੇ ਹਨ ਜਿੱਥੇ ਬੰਦੇ ਅੰਦਰਲਾ ਬੰਦਾ ਸਦੀਆਂ ਤੋਂ ਬਦੀ ਦੀ ਮਾਰ ਨੂੰ ਨਾਂ ਸਹਿਣ ਦਾ ਅਹਿਦ ਕਰਦਾ ਹੈ | ਉਹ ਸਰਮਾਏਦਾਰਾਂ ,ਵਹਿਸ਼ੀਆਂ, ਕਾਤਲਾਂ, ਅਤੇ ਲੁਟੇਰਿਆਂ ਦੀ ਗੁਲਾਮੀ ਦਾ ਫਸਤਾ ਵੱਢਣ ਲਈ ਤਿਆਰ ਹੋ ਚੁੱਕਾ ਹੈ | ਉਹ ਸੰਘਰਸ਼ ਆਮ ਬੰਦੇ ਦੇ ਸੰਘਰਸ਼ ਹਨ ਜੋ ਸਦੀਆਂ ਤੋਂ ਸਰਮਾਏ ਦੀ ਚੱਕੀ ਚ ਪਿਸ ਰਿਹਾ ਹੈ | ਉਹ ਹੁਣ ਬੁੱਧੀਜੀਵੀਆਂ ਦੀ ਉਡੀਕ ਛੱਡ ਖੁਦ ਚੇਤਨ ਹੋਣ ਦੇ ਰਾਹ ਤੁਰ ਪਿਆ ਹੈ ਅਤੇ ਆਪਣੇ ਰਸਤੇ ਖੁਦ ਬਣਾ ਰਿਹਾ ਹੈ | ਇਹਨਾਂ ਸੰਘਰਸ਼ਾਂ ਦੇ ਪਿੜ ਚਾਹੇ ਕਿਤੇ ਵੀ ਹੋਣ ਪਰ ਬੁੱਧੀਜੀਵੀਆਂ ਦੀ ਸਰਮਾਏਦਾਰਾ ਪੱਖੀ ਜਮਾਤ ਨੂੰ ਇੱਕ ਵੰਗਾਰ ਜਰੂਰ ਹਨ ਕਿ ਮਨੁੱਖ ਦੀ ਮਨੁੱਖ ਹੱਥੋਂ ਲੁੱਟ ਵੇਲੇ ਉਹ ਕਿਉਂ ਦੜ ਵੱਟੀ ਖੜ੍ਹੇ ਹਨ,ਬੰਦੇ ਦੀ ਜਾਤ ਦੇ ਹੁੰਦੇ ਕਤਲੇਆਮ ਬਾਰੇ ਉਹ ਬੋਲਦੇ ਕਿਉਂ ਨਹੀ ? ਮੱਧ ਵਰਗੀ ਬੁੱਧੀਜੀਵੀ ਲਾਣੇ ਦੇ ਸੋਚਣ ਦੀ ਗੱਲ ਹੈ ਕਿ ਗਰੀਬ ਕਿਸਾਨਾਂ, ਮਜਦੂਰਾਂ ਨਾਲ ਉਹ ਸੰਘਰਸ਼ ਦੇ ਪਿੜਾਂ ਚ ਜਾ ਕੇ ਕਦੋਂ  ਮੋਢੇ ਨਾਲ ਮੋਢਾ ਜੋੜਨਗੇ ? ਉਹਨਾਂ ਨੇ ਲੋਕਾਂ  ਦੇ ਹੱਕਾਂ ,ਇਨਸਾਨੀਅਤ ਦੀ ਹੋਂਦ ਅਤੇ ਲੋਕ ਵਿਰੋਧੀ ,ਸਰਮਾਏ ਦੇ ਭੁੱਖੇ ਅਤੇ ਇਨਸਾਨੀਅਤ ਦੇ ਕਾਤਲਾਂ ਚੋਂ  ਕਿਹੜੇ ਖੇਮੇ ਚ ਖੜ੍ਹਨਾ ਹੈ ? ਇਹ ਸੁਆਲ ਵਾਕਿਆ ਹੀ ਜੁਆਬਾਂ ਦੀ ਮੰਗ ਕਰਦੇ ਹਨ ਅਤੇ ਬੁੱਧੀਜੀਵੀਆਂ ਵਾਸਤੇ ਅੱਜ ਦੀ ਘੜੀ ਇਹ ਸੁਆਲ ਪਰਖ ਦੀ ਕਸਵੱਟੀ ਬਣ ਗਏ ਹਨ|

(ਨੋਟ : ਇਹ ਲੇਖ 3.10.2013 ਨੂੰ ਨਵਾਂ ਜਮਾਨਾ ਵਿੱਚ ਛਪਿਆ ਹੈ ਪਰ ਇੱਥੇ ਬਿਨਾਂ ਕਿਸੇ ਸੰਪਾਦਕੀ ਕੱਟ ਦੇ ਛਾਪਿਆ ਜਾ ਰਿਹਾ ਹੈ )

ਸੰਪਰਕ -9464510678

Comments

Popular posts from this blog

1857 ਦਾ ਗ਼ਦਰ, ਪੰਜਾਬ ਅਤੇ ਸਰਬੱਤ ਦਾ ਭਲਾ

ਜਤਿੰਦਰ ਮੌਹਰ, ਲੇਖਕ ਅਤੇ ਫ਼ਿਲਮਸਾਜ਼ 1857 ਦੇ ਗ਼ਦਰ ਵੇਲੇ ਅੰਗਰੇਜ਼ੀ-ਫ਼ੌਜ ਵਿੱਚ ਸ਼ਾਮਲ ਪੂਰਬੀ ਭਾਰਤ ਦੇ ਫ਼ੌਜੀਆਂ ਨੇ ਲਾਹੌਰ ਦੀ ਮੀਆਂ-ਮਾਰ ਛਾਉਣੀ ਵਿੱਚ ਬਗਾਵਤ ਕਰ ਦਿੱਤੀ ਸੀ। ਰਾਵੀ ਦੇ ਦੂਜੇ ਪਾਰ ਤੋਂ ਇਹਨਾਂ ਬਾਗੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਅਜਨਾਲੇ ਨੇੜੇ ਮਾਰ ਕੇ ਖੂਹ ਵਿੱਚ ਦੱਬ ਦਿੱਤਾ ਗਿਆ। ਕੁਝ ਇਤਿਹਾਸਕਾਰ ਇਹਨਾਂ ਬਾਗੀਆਂ ਨੂੰ ਸ਼ਹੀਦ ਦੀ ਥਾਂ ਗ਼ੱਦਾਰ ਐਲਾਨ ਰਹੇ ਹਨ ਕਿਉਂਕਿ ਇਹ ਅੰਗਰੇਜ਼ਾਂ ਵਲੋਂ ਸਿੱਖਾਂ ਵਿਰੁਧ ਲੜੇ ਸਨ। ਇਹ ਇਤਿਹਾਸਕਾਰ ਸਤਵੰਜਾ ਦੇ ਗ਼ਦਰ ਨੂੰ ਅਜ਼ਾਦੀ ਦੀ ਜੰਗ ਨਹੀਂ ਮੰਨਦੇ। ਗ਼ਦਰ ਦੇ ਪੱਖ ਅਤੇ ਵਿਰੋਧ ਵਿੱਚ ਦੋਹੇ ਧਿਰਾਂ ਦੇ ਆਪੋ-ਆਪਣੇ ਤਰਕ ਹਨ। ਦਾਅਵਿਆਂ ਅਤੇ ਬੇਦਾਵਿਆਂ ਦੇ ਮਾਹੌਲ ਵਿੱਚ ਵਾਰਸਾਂ ਦੀ ਪਾਲਾਬੰਦੀ ਹੋ ਰਹੀ ਹੈ। ਇਸ ਮਾਮਲੇ ਨੂੰ ਸਮਝਣ ਲਈ ਉਨ੍ਹਾਂ ਸਮਿਆਂ ਦਾ ਸਮਕਾਲੀ ਇਤਿਹਾਸ ਵਾਚਣਾ ਜ਼ਰੂਰੀ ਹੈ। ਮੁਗਲ ਸਾਮਰਾਜ ਦੇ ਕਮਜ਼ੋਰ ਹੋਣ ਨਾਲ ਮੁਕਾਮੀ ਬਗਾਵਤਾਂ ਭਾਰੂ ਹੋ ਰਹੀਆਂ ਸਨ। ਨਵੇ ਰਾਜ ਬਣ ਰਹੇ ਸਨ। ਪੰਜਾਬ ਵਿੱਚ ਸਦੀ ਦਾ ਸੰਤਾਪ ਝੱਲਣ ਤੋਂ ਬਾਅਦ ਸਿੱਖਾਂ ਨੇ ਮਿਸਲਾਂ ਦੇ ਰੂਪ ਵਿੱਚ ਜਗੀਰਾਂ ਕਾਇਮ ਕਰ ਲਈਆਂ ਸਨ। ਮਹਾਰਾਜਾ ਰਣਜੀਤ ਸਿੰਘ ਨੇ ਇਨ੍ਹਾਂ ਜਗੀਰਾਂ ਨੂੰ ਆਪਣੇ ਅਖਤਿਆਰ ਹੇਠ ਲਿਆਂਦਾ। ਉਸ ਤੋਂ ਬਾਅਦ ਦੂਜੇ  ਖਿੱਤਿਆਂ ਨੂੰ ਕਬਜ਼ੇ ਹੇਠ ਲੈਣ ਦਾ ਦੌਰ ਚੱਲ ਪਿਆ। ਦੇਸੀ-ਵਿਦੇਸ਼ੀ ਹਮਲਾਵਰਾਂ ਦਾ ਸੇਕ ਝੱਲਣ ਵਾਲੇ ਖੁਦ ਹਮਲਾਵਰ ਬਣ ਰਹੇ ਸਨ। ਉੱਤਰ-ਪੱਛਮੀ ਸਰਹੱਦੀ ਸ

ਆਪਣੇ ਹਿੱਸੇ ਦਾ ਪਾਸ਼

     ਸੁਖਦੇਵ ਸਿੱਧੂ    ਪਾਸ਼ ਨੂੰ ਮੈਂ ਉਦੋਂ ਤੋਂ ਜਾਣਦਾ ਹਾਂ , ਜਦੋਂ ਮੈਨੂੰ ਪਤਾ ਵੀ ਨਹੀਂ ਸੀ ਕਿ ਇਹੀ ਪਾਸ਼ ਸੀ ਜਾਂ ਇਹਦੀ ਹਸਤੀ ਕੀ ਸੀ। ਨਾ ਹੀ ਪੰਜਾਬੀ ਸਾਹਿਤ ਨਾਲ ਇਹਦੇ ਲਾਗੇ ਦੇਗੇ ਜਾਂ ਰੁਤਬੇ ਦੀ ਖ਼ਬਰ ਸੀ। 1972 ਦੀ ਮੋਗਾ ਐਜੀਟੇਸ਼ਨ ਤੋਂ ਬਾਅਦ ਜਦ ਕਾਲਜ ਮੁਡ਼ ਕੇ ਖੁੱਲ੍ਹ ਗਏ ਸੀ, ਮੇਰੇ ਪਿੰਡਾਂ ਵੱਲ ਦੇ ਮੁੰਡੇ ਪਾਸ਼ ਦੀਆਂ ਗੱਲਾਂ ਬਡ਼ੇ ਉਮਾਹ ਨਾਲ ਕਰਿਆ ਕਰਦੇ ਸੀ। ਇਹਦੀ ਕਵਿਤਾ ਦੀਆਂ, ਨਕਸਲਬਾਡ਼ੀ ਹੋਣ ਦੀਆਂ, ਸਮਾਜ ਵਿਚਲੀਆਂ ਬੁਰਾਈਆਂ ਨਾਲ ਇੱਟ ਖਡ਼ਿੱਕੇ ਲੈਣ ਦੀਆਂ। ਇਹਦੇ ਹੌਂਸਲੇ ਤੇ ਗਰਮ ਖ਼ਿਆਲਾਂ ਦੇ ਹਵਾਲੇ ਚਾਅ ਨਾਲ਼ ਦਿੰਦੇ। ਬਡ਼ੀਆਂ ਕਹਾਣੀਆਂ ਬਣਾਈਆਂ-ਸੁਣਾਈਆਂ ਜਾਂਦੀਆਂ; ਸ਼ਾਇਦ ਕੁਝ ਵਧਾ ਘਟਾ ਕੇ ਵੀ। ਹਾਣੀ ਪਾਡ਼੍ਹੇ ਮੈਨੂੰ ਪਾਸ਼ ਦਾ ਹੁਲੀਆ ਹਵਾਲ ਦੱਸਦੇ: ਬਿੱਲੀਆਂ ਅੱਖਾਂ, ਕੁੰਡਲ਼ਾਂ ਵਾਲੇ ਵਾਲ਼, ਦਰਮਿਆਨਾ ਕੱਦ, ਕਾਮਰੇਡੀ ਤਕਰੀਰਾਂ ਤੇ ਖਡ਼ਕੇ ਦਡ਼ਕੇ ਵਾਲੀ ਤੇ ਦਬੰਗ ਮੂੰਹ-ਫੱਟ ਕਵਿਤਾ। ਵਿਚ ਵਿਚ ਕਵਿਤਾ ਦੇ ਟੋਟਕੇ ਵੀ ਸੁਣਾ ਦਿੰਦੇ। ਚਡ਼੍ਹਦੀ ਜੁਆਨੀ ਦਾ ਲਾਡਲਾ ਕਵੀ ਸੀ – ਪਾਸ਼। ਉਹ ਦੱਸਦੇ ਕਿ ਇਹ ਨਕੋਦਰੋਂ ਕਪੂਰਥਲੇ ਦੇ ਰਾਹ ਵਿਚ, ਮੱਲ੍ਹੀਆਂ ਲਾਗੇ, ਪਿੰਡ ਤਲਵੰਡੀ ਸਲੇਮ ਦਾ ਮੁੰਡਾ ਹੈ। ਜਲੰਧਰ ਜ਼ਿਲ੍ਹੇ ਦੀ ਨਕੋਦਰ ਤਹਿਸੀਲ ਦਾ ਨਿੱਕਾ ਜਿਹਾ ਪਿੰਡ। ਪਰ ਭੱਲ ਇਹਦੀ ਪੂਰੇ ਪੰਜਾਬ ਵਿਚ ਬਣੀ ਹੋਈ ਸੀ। ਝੰਡੇ ਪੂਰੇ ਬੁਲੰਦੀ ਵਿਚ ਸਨ। ਉਦੋਂ ਸੱਭ ਪਾਸੇ ਪਾਸ਼ ਪਾਸ਼ ਹੋਈ ਪਈ ਸੀ। ਰ

ਕੱਲ੍ਹ ਦੀ ਭੂਤਨੀ ਸਿਵਿਆਂ ਚ ਅੱਧ

ਚਲਾਕ ਲੂੰਬੜੀ ਦੀ ਅੰਗੂਰ ਖੱਟਿਆਂ ਵਾਲੀ ਕਹਾਣੀ ਸਭ ਨੇ ਬਚਪਨ ਚ ਪੜ੍ਹੀ ਸੁਣੀ ਹੈ, ਚਮਕੀਲੇ ਦਾ  "ਹੱਥ ਨਾ ਪਹੁੰਚੇ ਥੂਹ ਕੌੜੀ" ਵਾਲੇ ਫਿਕਰੇ ਵਾਲਾ ਗੀਤ ਵੀ ਕਿਸੇ ਟਾਵੇਂ ਨੇ ਹੀ ਨਹੀਂ ਸੁਣਿਆਂ ਹੋਣਾ | ਇਹ ਕਹਾਣੀ/ਲੇਖ ਜੋ ਮੈਂ ਲਿਖ ਰਿਹਾ ਹਾਂ ਨਾ ਤਾਂ ਲੂੰਬੜੀ ਨਾਲ ਸੰਬੰਧਿਤ ਹੈ ਤੇ ਨਾ ਹੀ ਚਮਕੀਲੇ ਨਾਲ | ਇਸਦਾ ਸੰਬੰਧ ਹੈ ਮੀਡੀਆ ਦੀ ਸਪੇਸ 'ਤੇ ਅਧਿਕਾਰ ਜਤਾਉਣ ਲਈ ਲਗਾਏ ਜਾਂਦੇ ਜੁਗਾੜਾਂ ਨਾਲ | ਪਰ ਤੁਸੀਂ ਦੇਖੋਗੇ ਇਸ ਲਿਖਤ ਵਿਚਲਾ ਪਾਤਰ ਕਦੇ ਲੂੰਬੜੀ ਵਰਗਾ ਲੱਗੂ, ਕਦੇ ਚਮਕੀਲੇ ਦੇ ਅਸ਼ਲੀਲ ਗੀਤਾਂ ਵਰਗੇ ਕੋਹਜ ਨਾਲ ਭਰਿਆ ਹੋਇਆ | ਕਹਾਣੀ ਕੁਝ ਇਉਂ ਸ਼ੁਰੂ ਹੁੰਦੀ ਹੈ ਕਿ ਇੱਕ ਸ਼ਾਤਰ (ਹੈ ਨਹੀਂ ਪਰ ਉਸਨੂੰ ਸ਼ਾਤਰ ਹੋਣ ਦਾ ਫੋਬੀਆ ਹੈ) ਇਨਸਾਨ ਪਿਛਲੀਆਂ ਚੋਣਾਂ ਦੇ ਮੌਕੇ (ਥੋੜ੍ਹਾ ਜਿਹਾ ਪਹਿਲਾਂ) ਇੱਕ ਆਨ-ਲਾਈਨ ਸਾਈਟ ਤਿਆਰ ਕਰਦਾ ਹੈ ਤੇ ਇੱਕ ਸ਼ਹਿਰ ਵਿੱਚ ਬਹੁਤ ਹੀ ਸੋਹਣਾ ਸਜਿਆ-ਧਜਿਆ ਦਫਤਰ ਖੋਹਲਦਾ ਹੈ | ਜਿਸਦਾ ਉਦਘਾਟਨ ਉਸ ਸ਼ਹਿਰ ਦਾ ਵਿਧਾਇਕ ਕਰਦਾ ਹੈ | ਇਹ ਇਸ ਲਈ ਕਿਉਂਕਿ ਇਹ ਸ਼ਖਸ਼ ਕਾਲਜ਼ ਪੜ੍ਹਨ ਵੇਲੇ ਐਸ.ਓ.ਆਈ. ਦਾ ਕਾਲਜ਼ ਦਾ ਪ੍ਰਧਾਨ ਰਿਹਾ ਹੁੰਦਾ ਹੈ | ਜਿਵੇਂ ਕਿ ਅਕਸਰ ਕਾਲਜਾਂ ਦੇ ਵਿਦਿਆਰਥੀਆਂ ਨਾਲ ਹੁੰਦਾ ਹੈ, ਉਹ ਵੀ ਬਹੁਤੇ ਮੌਕਿਆਂ 'ਤੇ ਤਦ ਜਦ ਉਹਨਾਂ ਦੀ ਪਿੱਠ ਪਿੱਛੇ ਕੋਈ ਲੋਕ-ਪੱਖੀ ਵਿਦਿਆਰਥੀ ਜਥੇਬੰਦੀ ਦੀ ਥਾਵੇਂ ਐਸ.ਓ.ਆਈ. ਵਰਗਾ ਕਮਜ਼ੋਰ ਸੰਗਠਨ ਹੋਵੇ, ਕਿਸੇ ਸੰਘਰਸ਼ ਚ ਇਸ ਪ੍ਰਧਾਨ ਦੀ