Skip to main content

Posts

Showing posts from August, 2013

ਪੰਜਾਬੀ ਗੀਤਾਂ ਵਿੱਚ ਅਸ਼ਲੀਲਤਾ, ਅਤੀਤ ਅਤੇ ਵਰਤਮਾਨ ਦਾ ਵਿਰੋਧ (ਪ੍ਰਤੀਕਰਮ) -ਇਕਬਾਲ ਧਨੌਲਾ

(ਸੰਵਾਦ ਦੀ ਕੜੀ ਨੂੰ ਅੱਗੇ ਤੋਰਦੇ ਹੋਏ ਜੋਗਿੰਦਰ ਬਾਠ ਦੇ ਲਿਖੇ ਲੇਖ "ਪੰਜਾਬੀ ਗੀਤਾਂ ਵਿੱਚ ਅਸ਼ਲੀਲਤਾਂ ਦੇ ਬੀਅ" ਦਾ ਪ੍ਰਤੀਕਰਮ ਸਿਆੜ ਦੇ ਪਾਠਕਾਂ ਵਾਸਤੇ ਪੇਸ਼ ਹੈ - ਸੰਪਾਦਕ ) ਅਸ਼ਲੀਲਤਾ ਦਾ ਮੁੱਦਾ ਚਿਰਾਂ ਤੋਂ ਗਾਹੇ-ਬ-ਗਾਹੇ ਉਠਦਾ ਆਇਆ ਹੈ, ਅੱਜ ਵੀ ਉਠਦਾ ਰਹਿੰਦਾ ਹੈ  | ਅੱਜ ਦੇ ਸਮੇਂ ਇਹ ਪੰਜਾਬ ’ਚ ਹੋਏ ‘ਇਸਤਰੀ ਜਾਗ੍ਰਿਤੀ ਮੰਚ’ ਦੁਆਰਾ ਵਿਰੋਧ ਪ੍ਰਦਰਸ਼ਨ, ਗਾਇਕਾਂ ਦੇ ਘਰ ਅੱਗੇ ਲਾਏ ਗਏ ਧਰਨੇ ਹੋਣ ਜਾਂ ਫੇਸਬੁੱਕ ਤੋਂ ਉੱਠ ਤੇ ਇਕੱਠੇ ਹੋ ਲਚਰਤਾ ਦੇ ਖਿਲਾਫ਼ ਛਾਪੇ ਗਏ ਪੋਸਟਰ ਦਾ ਮਸਲਾ ਹੋਵੇ (ਜਿੰਨਾਂ ਵਿਰੋਧਾਂ ਦੇ ਪ੍ਰਭਾਵ ਨਾਲ ਹਨੀ ਸਿੰਘ ’ਤੇ ਕੇਸ ਦਰਜ਼ ਹੁੰਦਾ ਹੈ) ਚਰਚਾਵਾਂ ਦੀ ਲੜੀ ਵਿੱਚ ਜੋਗਿੰਦਰ ਸਿੰਘ ਬਾਠ ਦਾ ਇੱਕ ਲੇਖ ‘ਪੰਜਾਬੀ ਗੀਤਾਂ ਵਿੱਚ ਅਸ਼ਲੀਲਤਾ ਦੇ ਬੀਜ’ ਆਇਆ ਹੈ, ਮੈਂ ਆਪਣੀ ਗੱਲ ਬਹੁਤਾ ਕਰਕੇ ਇਸ ਲੇਖ ’ਤੇ ਕੇਂਦ੍ਰਿਤ ਰੱਖਣੀ ਚਾਹਾਂਗਾ | ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਦੇ ਪਿਛੋਕੜ ਵਿੱਚ ਬਹੁਤ ਕੁਝ ਅਜਿਹਾ ਪਿਆ ਹੈ ਜੋ ਅਸ਼ਲੀਲ ਤੋਂ ਵੀ ਅੱਗੇ ਜਾਹਿਲਤਾ ਦੀ ਹੱਦ ਤੱਕ ਦਾ ਹੈ (ਉਸਦੇ ਬਕਾਇਦਾ ਕਾਰਨ ਵੀ ਹਨ) ਜਿਵੇਂ ਕਿ ਜੋਗਿੰਦਰ ਜੀ ਨੇ ਕੁਝ ਗੀਤਾਂ ਬੋਲੀਆਂ ਦੇ ਹਵਾਲੇ ਵੀ ਦਿੱਤੇ ਹਨ | ਇਸੇ ਤਰਾਂ ਜੰਝ ਚੜ੍ਹਨ ਉਪਰੰਤ ਨਾਨਕਿਆਂ ਦਾਦਕਿਆਂ ਦੀਆਂ ਸਿਰਫ ਔਰਤਾਂ ਦੀ ਮੌਜੂਦਗੀ ਵਿੱਚ ਜਾਂ ਤ੍ਰਿੰਝਣਾ ’ਚ ਗਿੱਧੇ ਚ ਪਾਈਆਂ ਜਾਣ ਵਾਲੀਆਂ ਬੋਲੀਆਂ | ਬਿਲਕੁਲ ਇਸੇ ਤਰਾਂ ਮਰਦ ਬੋਲੀਕਾਰਾ

ਬੋਲਣ ਦੀ ਅਜਾਦੀ, ਲੋਕ ਪੱਖੀ ਮੀਡਿਆ ਅਤੇ ਸਿਆਸੀ ਗਲਬਾ

ਬਿੰਦਰਪਾਲ ਫਤਿਹ ਰਾਜ ਸੱਤਾ ਦੇ ਖੁੱਸ ਜਾਣ ਦਾ ਡਰ , ਸੱਤਾ ਨੂੰ ਬਰਕਰਾਰ ਰੱਖਣ ਦੀ ਲਾਲਸਾ , ਵਿਰੋਧ ਵਿੱਚ ਉਠਦੀ ਹਰ ਆਵਾਜ਼ ਨੂੰ ਹਮੇਸ਼ਾ ਹੀ ਦਬਾਉਣ ਦਾ ਹਰ ਸੰਭਵ ਹਰਬਾ ਅਖ਼ਤਿਆਰ ਕਰਦੀ ਆਈ ਹੈ ਅਤੇ ਹਰ ਦਿਨ ਕਰ ਰਹੀ ਹੈ | ਦੁਨੀਆਂ ਦੇ ਤਮਾਮ ਦੇਸ਼ ਜਿੱਥੇ ਕਿਤੇ ਵੀ ਸਾਮਰਾਜੀ ਹਕੂਮਤ ਤੋਂ ਬਾਅਦ ਕੌਮੀਂ ਅਜਾਦੀ ਦੀ ਮੁੜ ਬਹਾਲੀ ਦਾ ਐਲਾਨ ਕੀਤਾ ਗਿਆ ਉੱਥੇ ਨਾਲ ਹੀ ਸੰਵਿਧਾਨਿਕ ਖਰੜਿਆਂ ਵਿੱਚ ਲੋਕਾਂ ਨੂੰ ਮੌਲਿਕ ਅਧਿਕਾਰਾਂ ਦੇ ਨਾਮ ਹੇਠ ਇੱਕ ਖਾਸ ਕਿਸਮ ਦੀ ਅਜ਼ਾਦੀ ਵੀ ਦਿੱਤੀ ਗਈ ਜਿਵੇਂ ਵਿਚਾਰ ਪ੍ਰਗਟਾਉਣ ਦੀ ਅਜਾਦੀ , ਬੋਲਣ ਦਾ ਅਧਿਕਾਰ , ਪ੍ਰੈੱਸ ਦੀ ਅਜ਼ਾਦੀ ਆਦਿ | ਇਹ ਫਿਕਰੇ ਸੁਣਨ ਵਿੱਚ ਜਿੰਨੇ ਪ੍ਰਭਾਵਸ਼ਾਲੀ ਜਾਪਦੇ ਹਨ ਉਨਾ ਸ਼ਾਇਦ ਕੋਈ ਹੋਰ ਫਿਕਰਾ ਨਾ ਲੱਗੇ ਅਤੇ ਸਾਡਾ ਅੱਜ ਦੇ ਦੌਰ ਵਿੱਚ ਇਹਨਾਂ ਨੂੰ ਓਨਾ ਹੀ ਪ੍ਰਭਾਵਸ਼ਾਲੀ ਸਮਝਣਾ ਮੂਰਖਤਾ ਭਰਿਆ ਕੰਮ ਹੋ ਨਿੱਬੜੇਗਾ | ਲਿਖਤੀ ਕਾਨੂੰਨਾਂ/ਅਧਿਕਾਰਾਂ ਦੀ ਅਜਾਦ ਤੌਰ ‘ ਤੇ ਕੋਈ ਹਸਤੀ ਨਹੀ ਹੁੰਦੀ ਬਸ਼ਰਤੇ ਜੇਕਰ ਉਹ ਅਮਲ ਨਾਲ ਨਾ ਜੁੜੇ ਹੋਣ , ਪਰ ਆਮ ਤੌਰ ਅਜਿਹਾ ਹੀ ਵੇਖਣ ਨੂੰ ਮਿਲਦਾ ਹੈ ਅਮਲ ਨਾਲੋਂ ਟੁੱਟੀ ਹੋਈ ਬਿਆਨਬਾਜ਼ੀ ਲੱਛੇਦਾਰ ਭਾਸ਼ਾ ਵਿੱਚ ਪਰੋਏ ਹੋਏ ਸੰਵਧਾਨਿਕ ਫਿਕਰਿਆਂ ਦਾ ਖੂਬ ਚਲਣ ਰਿਹਾ ਹੈ ਅਤੇ ਇਹਨਾਂ ਫਿਕਰਿਆਂ ਨੂੰ ਰੋਜ਼ਾਨਾਂ ਸੁਣਨ ਦੇ   ਨਾਲ ਹੀ ਇਹਨਾਂ ਨੂੰ ਦਮ ਤੋੜਦੇ ਵੇਖਣ ਦਾ ਸਬੱਬੀ ਮੌਕਾ ਵੀ ਸਾਨੂੰ ਮਿਲਦਾ ਹੈ |   ਭਾਰਤ ਨੂੰ ਮਿਲੀ ਅਖੌਤੀ ਅਜਾਦੀ ਤੋ

ਪੰਜਾਬੀ ਗੀਤਾਂ ਵਿੱਚ ਅਸ਼ਲੀਲਤਾਂ ਦੇ ਬੀਅ - ਜੋਗਿੰਦਰ ਬਾਠ ਹੌਲੈਂਡ

ਜੋਗਿੰਦਰ ਬਾਠ ਮਿੰ ਦਰੋ ਕੁੜੀਏ ਘੱਗਰੀ ਸਵਾਈ ਤੂੰ ਪਾਉਣੇ ਨੂੰ ਵਿੱਚੇ ਮੁੰਡੇ ਵੜ੍ਹ ਗਏ ਵਿੱਚੇ ਮੁੰਡੇ ਵੜ੍ਹ ਗਏ ਭੰਗੜਾ ਪਾਉਣੇ ਨੂੰ ਵਿੱਚੇ ਜੱਟ ਵੜ ਗਏ ਹੱਲ ਚਲਾਉਣੇ ਨੂੰ ਵਿੱਚੇ ਭਈਏ ਵੜ ਗਏ ਝੋਨਾ ਲਾਉਣੇ ਨੂੰ ਵਿੱਚੇ ਨਾਈ ਵੜ ਗਏ ਚੌਲ ਬਣਾਉਣੇ ਨੂੰ ਵਿੱਚੇ ਮਹਿਰੇ ਵੜ ਗਏ ਪਾਣੀ ਪਾਉਣੇ ਨੂੰ ਵਿੱਚੇ ਮੇਲ ਵੜ ਗਿਆ ਪੰਗਤਾਂ ਲਾਉਣੇ ਨੂੰ ਵਿੱਚੇ ਬਾਂਦਰ ਵੜ ਗਏ ਟਪੂਸੀਆਂ ਲਾਉਣੇ ਨੂੰ ਮਿੰਦਰੋ ਕੁੜੀਏ ਘਗਰੀ ਸਵਾਈ ਤੂੰ ਪਾੳਣੇ ਨੂੰ ਇਹ ਲੋਕ ਬੋਲੀ ਬਨਾਮ ਸਿੱਠਣੀ ਮੈਂ ਸ੍ਰੀ ਮਤੀ ਸਵਰਨ ਕੌਰ ਬੱਲ ਦੀ ਕਿਤਾਬ "ਮਾਝੇ ਦੀ ਮੈਂ ਜੰਮੀ ਜਾਈ" ਜੋ ਪੰਜਾਬੀ ਸੱਥ ਵਾਲਿਆ ਵੱਲੋਂ ਛਾਪੀ ਹੈ , ਤੋਂ ਚੋਰੀ ਕੀਤੀ ਹੈ । ਹੇਠਾ ਮੈਂ ਇੱਕ ਹੋਰ ਲੋਕ-ਗੀਤ ਜਦੋਂ ਸਾਡੇ ਘਰਾਂ ਵਿੱਚ ਵਿਆਹਾਂ ਵੇਲੇ ਨੱਚਦੀਆਂ ਸਾਡੀਆਂ ਹੀ ਮਾਵਾਂ , ਭੈਣਾਂ , ਚਾਚੀਆਂ , ਤਾਈਆਂ ਅਤੇ ਪੂਰੇ ਮੁਹੱਲੇ ਦੀਆਂ ਤ੍ਰੀਮਤਾਂ ਗਾਉਂਦੀਆਂ ਹੁੰਦੀਆਂ ਸਨ । ਬੰਤੋ ਕੁੜੀਏ ਡਾਰੀਏ ਨੀ ਮੈਂ ਤੇਰੇ ਰਹੁੰਗਾ ਬਾਰੀ ਖੁੱਲੀ ਰੱਖੀ ਨੀ ਮੈਂ ਸਿੱਧਾ ਵੜੂੰਗਾਂ ( ਲੰਬੇ ਗੀਤ ਵਿੱਚੋਂ ਕੁਝ ਸਤਰਾਂ) ਪਿਛਲੇ ਕੁਝ ਮਹੀਨਿਆ ਤੋਂ ਮੈਂ ਅਖਬਾਰਾਂ ਫੇਸਬੁੱਕ ’ ਤੇ ਕੁਝ ਰੇਡੀਉ ਟਾਕ ਸ਼ੋਆਂ ’ ਤੇ ਹਰ ਰੋਜ਼ ਪੜ੍ਹਦਾ ਸੁਣਦਾ ਆ ਰਿਹਾਂ ਕਿ ਫਲਾਣੇ ਲੇਖਕ ਜਾਂ ਜੰਥੇਬੰਦੀ ਨੇ ਅਸ਼ਲੀਲ ਗਾਈਕੀ ਅਤੇ ਲੱਚਰ ਗਾਇਕਾਂ ਦੇ ਖਿਲਾਫ ਜੰਗ ਵਿੱਢੀ ਹੋਈ ਹੈ । ਕਿਤੇ ਕਿਤੇ ਔਰਤਾਂ

ਫਾਸ਼ੀਵਾਦ ਦੇ ਸੰਦਰਭ ਵਿੱਚ ਦਾਬੋਲਕਰ ਹੱਤਿਆ ਕਾਂਡ ਅਤੇ ਘਟਨਾਵਾਂ ਦੀ ਪੈੜਚਾਲ

  ਬਿੰਦਰਪਾਲ ਫਤਿਹ - ਸਰਮਾਏਦਾਰੀ ਆਰਥਿਕ ਮੰਦੀ ਦੇ ਬੁਰੇ ਦੌਰ ਵਿੱਚ ਇੱਕੋ-ਇੱਕ ਕਾਰਗਾਰ ਹਥਿਆਰ ਸਾਬਿਤ ਹੁੰਦਾ ਹੀ ਉਹ ਹੈ ਫਾਸ਼ੀਵਾਦ ਭਾਰਤ ਵਿੱਚ ਹੁਣ ਨਾ ਕਿ   ਇਸ ਦਾ ਉਭਾਰ ਪੂਰੀ ਤਰ੍ਹਾਂ ਨਾਲ ਹੋ ਚੁੱਕਾ ਹੈ ਬਲਕਿ ਇਹ ਹੁਣ ਪੂਰੀ ਤਰ੍ਹਾਂ ਸਰਗਰਮ ਵੀ ਹੈ ਮਸ਼ਹੂਰ ਤਰਕਸ਼ੀਲ ਆਗੂ ਨਰਿੰਦਰ ਦਾਬੋਲਕਰ ਦੀ ਹੱਤਿਆ ਦਾ ਮਾਮਲਾ ਇਸ ਵਰਤਾਰੇ ਦੀਆਂ ਮਹੀਨ ਤੰਦਾਂ ਨੂੰ ਫੜਨ ਦਾ ਯਤਨ ਕਰਦਾ ਹੈ| ਦਾਬੋਲਕਰ ਵਰਗੇ ਚੇਤਨ,ਤਰਕਸ਼ੀਲ ਇਨਸਾਨ ਨੂੰ ਸ਼ਰੇਆਮ ਕਤਲ ਕਰਨ ਦਾ ਮਾਮਲਾ ਇੰਨਾ ਸਿੱਧਾ ਨਹੀ ਹੈ ਇਸ ਦੇ ਪਿੱਛੇ ਕਾਫੀ ਰਾਜਨੀਤਿਕ ਸਮੀਕਰਨ ਲੁਕੇ ਹੋਏ ਹਨ ਜਿੰਨਾਂ ਨੂੰ ਹੱਲ ਕਰਨਾ ਸਮੇਂ ਦੀ ਲੋੜ ਹੈ| ਮਹਾਂਰਾਸ਼ਟਰ ਦੀਆਂ ਗਲੀਆਂ ਵਿੱਚ ਧਰਮ ਦੇ ਨਾਮ ਉੱਪਰ ਹੁੰਦੀ ਸਿਆਸਤ ਇਸ ਸਮੇਂ ਲੋਕ ਚੇਤਨਾ ਅਤੇ ਮਨੁੱਖੀ ਹੌਂਸਲੇ ਨੂੰ ਚਿੱਤ ਕਰਦੀ ਹੋਈ ਜਾਦੂ-ਟੂਣੇ ,ਆਗਿਆਨ,ਅੰਧ-ਵਿਸ਼ਵਾਸ ਵਿਰੋਧੀ ਕਾਨੂੰਨ ਨੂੰ ਧਰਮ ਵਿਰੋਧੀ ਕਾਨੂੰਨ ਗਰਦਾਨਦੀ ਹੈ ਦੂਸਰੇ ਪੱਸੇ ਡਾ. ਦਾਬੋਲਕਰ ਦੇ ਮਰਨ ਤੋਂ ਤੁਰੰਤ ਬਾਅਦ ਹੀ ਮਹਾਰਾਸ਼ਟਰ ਵਿਧਾਨ ਸਭਾ ਵੱਲੋਂ ਇਸ ਕਾਨੂੰਨ ਨੂੰ ਪਾਸ ਕਰਨ ਦਾ ਸਬੱਬ ਬਣਨਾ ਅਜੀਬ ਬੁਝਾਰਤ ਪਾਉਂਦਾ ਹੈ | ਇੱਕ ਸਿਰੇ ਤੋਂ ਲੈਕੇ ਦੂਜੇ ਸਿਰੇ ਤੱਕ ਪੁਲਿਸ,ਪ੍ਰਸਾਸ਼ਨ,ਸਰਕਾਰ ਅਤੇ ਧਰਮ ਦਾ ਮਿਲਗੋਭਾ ਫਾਸ਼ੀਵਾਦ ਦੀ ਆਂ ਜੜਾਂ ਪੱਕੀਆਂ ਕਰਦਾ ਹੋਇਆ ਇਸ ਨੂੰ   ਇਸਦੇ ਖਾਸ ਅੰਜਾਮ ਤੱਕ ਵੀ ਪਹੁੰਚਾਉਂਦਾ ਜਾਪ ਰਿਹਾ ਹੈ |  ਫਾਸ਼ੀਵਾਦੀ ਵਰਤਾਰੇ ਦੀਆਂ ਜੜਾਂ ਐਡੋਲਫ਼ ਹਿ