Skip to main content

Posts

Showing posts from June, 2014

ਲੋਕਾਂ ਦੇ ਗੀਤ ਅਤੇ ਸੱਭਿਆਚਾਰਕ ਕਾਮੇ

ਜਤਿੰਦਰ  ਮੌਹਰ, ਲੇਖਕ ਅਤੇਫਿਲਮਸਾਜ਼ ਪੰਜਾਬੀ ਸੰਗੀਤ ਸਨਅਤ ਵਿੱਚ ਆਮ ਤੌਰ ਉੱਤੇ ਕਿਹਾ ਜਾਂਦਾ ਹੈ ਕਿ ਚੰਗੇ ਗੀਤ ਲੋਕਾਂ ਦੇ ਸਮਝ ਨਹੀਂ ਆਉਂਦੇ। ਇਸ ਕਰਕੇ ਚਾਲੂ ਬੋਲਾਂ ਨੂੰ ਪਹਿਲ ਦਿੱਤੀ ਜਾਂਦੀ ਹੈ। ਇਹ ਆਪੂੰ ਬਣਾਇਆ ਤਰਕ ਉਦੋਂ ਬੁਲੰਦੀ ਉੱਤੇ ਪਹੁੰਚ ਜਾਂਦਾ ਹੈ ਜਦੋਂ ਕਹਿੰਦੇ ਕਹਾਉਂਦੇ ਪੜਚੋਲੀਏ ਵੀ ਇਸ ਤਰਕ ਦੇ ਹੱਕ ਵਿੱਚ ਭੁਗਤ ਜਾਂਦੇ ਹਨ। ਉਹ ਚਾਲੂ-ਸੰਗੀਤ ਦਾ ਅਖੌਤੀ ਵਿਰੋਧ ਕਰਦੇ ਹੋਏ ਵੀ ਇਹ ਕਹਿਕੇ ਪਿੱਛਾ ਛੁਡਾ ਜਾਂਦੇ ਹਨ ਕਿ ਲੋਕ ਤਾਂ ਇਹੀ ਸੁਣਦੇ ਹਨ। ਜੇ ਲੋਕ ਅਜਿਹਾ ਕੁਝ ਨਾ ਸੁਣਨ ਤਾਂ ਅਜਿਹੇ ਗੀਤ ਬਣਨੇ ਵੀ ਬੰਦ ਹੋ ਜਾਣਗੇ। ਲੋਕਾਂ ਨੂੰ ਕਸੂਰਵਾਰ ਠਹਿਰਾਉਣ ਦਾ ਰੁਝਾਨ ਜ਼ੋਰਾਂ ਉੱਤੇ ਹੈ। ਇਹ ਤਰਕ ਸਭ ਦੇ ਫਿੱਟ ਬੈਠਦਾ ਹੈ। ਬਜ਼ਾਰੂ ਗੀਤ ਗਾਉਣ ਵਾਲਿਆਂ ਦੇ ਵੀ ਅਤੇ ਪੜਚੋਲੀਆਂ ਦੇ ਵੀ।  ਸੰਗੀਤ ਮੰਡੀ ਦੇ ਵਪਾਰੀ ਨਾ ਕੋਈ ਜ਼ਿੰਮੇਵਾਰੀ ਆਪ ਉਟਦੇ ਹਨ ਅਤੇ ਨਾ ਕੋਈ ਸੁਣਨ ਵਾਲੇ ਦੇ ਸਿਰ ਪਾਉਣੀ ਚਾਹੁੰਦੇ ਹਨ। ਉਨ੍ਹਾਂ ਦਾ ਮੁੱਖ ਮੁੱਦਾ ਤਾਂ ਦਮੜੇ ਕਮਾਉਣ ਤੱਕ ਮਹਿਦੂਦ ਹੁੰਦਾ ਹੈ। ਸਵਾਲ ਅਤੇ ਸੰਵਾਦ ਦੀ ਗੱਲ ਕਰਦੇ ਗੀਤ ਤਾਂ ਬਿਲਕੁਲ ਵੀ ਨਹੀਂ ਪੇਸ਼ ਕਰਨਾ ਚਾਹੁੰਦੇ। ਅਜਿਹੇ ਗੀਤਾਂ ਦੀ ਸੋਝੀ ਨਾਲ ਆਵਾਮ ਪਹਿਲਾ ਸਵਾਲ ਸੰਗੀਤ ਮੰਡੀ ਦੇ ਵਪਾਰੀਆਂ ਉੱਤੇ ਹੀ ਕਰੇਗੀ। ਗੀਤ-ਸੰਗੀਤ ਮਨੁੱਖੀ ਰੂਹ ਦੀ ਖੁਰਾਕ ਹੈ। ਮਸਲਾ ਇਹ ਹੈ ਕਿ ਸੰਗੀਤ ਦੇ ਕਰਤਾ ਕੀ ਪਰੋਸ ਰਹੇ ਹਨ ਅਤੇ ਚਲੰਤ ਮੀਡੀਆ ਵਿੱਚ ਕਿਹਦੀ ਮਸ਼ਹੂਰੀ ਕੀਤੀ ਜਾ ਰਹੀ ਹੈ

ਸੁਪਨੇ, ਉਮੀਦਾਂ ਅਤੇ ਹਕੀਕਤ

ਅਵਤਾਰ ਸਿੰਘ    ਸੁਪਨਿਆਂ ਅਤੇ ਉਮੀਦਾਂ 'ਚ ਕੋਈ ਫ਼ਰਕ ਹੁੰਦਾ ਹੈ? ਦਿਲ ਨੂੰ ਧਰਵਾਸ ਦੇਣ ਲਈ ਇੱਕ ਭਰਮ ਜਾਂ ਮਾੜੇ ਦਿਨ ਕੱਟਣ ਲਈ ਲੱਭਿਆ ਝੂਠਾ ਆਸਰਾ ਵੀ ਤਾਂ ਹੋ ਸਕਦੇ ਹਨ ਜਿਸ ਦੀ ਅਸਲ ਜ਼ਿੰਦਗੀ ਵਿਚ ਕੋਈ ਹੋਂਦ ਨਾ ਹੋਵੇ? ਜਦੋਂ ਕਿਸੇ ਮਨੁੱਖ ਦੇ ਸੁਪਨਿਆਂ ਨੂੰ ਬੂਰ ਪੈਣਾ ਸ਼ੁਰੂ ਹੁੰਦਾ ਹੈ ਤਾਂ ਉਮੀਦ ਦੀਆਂ ਕਿਰਨਾਂ ਚਹਿਕਦੇ ਫੁੱਲਾਂ ਵਾਂਗ ਫੁੱਟਣ ਲੱਗਦੀਆਂ ਹਨ।ਦੁਨੀਆਂ ਨਾਲ ਪਿਆਰ ਜਿਹਾ ਹੋ ਜਾਂਦਾ ਹੈ ਅਤੇ ਫਿਰ ਮਰਨ ਤੋਂ ਬਾਅਦ ਜੱਨਤ ਲੱਭਣ ਦੀ ਜਰੂਰਤ ਨਹੀਂ ਰਹਿੰਦੀ ਕਿਉਂਕਿ ਸਭ ਇਸੇ ਧਰਤੀ ਉਪਰ ਦਿਸਣ ਲੱਗਦਾ ਹੈ।ਬੰਦੇ ਨੂੰ ਆਪਣੀ ਹੋਂਦ ਦਾ ਅਹਿਸਾਸ ਹੋਣ ਲੱਗਦਾ ਹੈ।ਪਰ ਜਦੋਂ ਇਹ ਸੁਪਨੇ ਅਤੇ ਉਮੀਦਾਂ ਟੁਟਦੀਆਂ ਨੇ ਤਾਂ ਇਨਸਾਨ ਵੀ ਬੁਰੀ ਤਰ੍ਹਾਂ ਡਿੱਗਦਾ ਹੈ।ਸਵਰਗ ਲੱਗਦੀ ਦੁਨੀਆਂ ਇਨਸਾਨਾਂ ਦੇ ਰਹਿਣ ਲਾਇਕ ਜਾਪਣੋ ਹੱਟ ਜਾਂਦੀ ਹੈ।ਮੰਜ਼ਿਲ ਦੇ ਬਿਲਕੁਲ ਨਜਦੀਕ ਆ ਕੇ ਹਾਰ ਜਾਣਾ ਹੋਰ ਵੀ ਨਮੋਸ਼ੀ ਭਰਿਆ ਹੁੰਦਾ ਹੈ।ਅਸਲ 'ਚ ਸੁਪਨੇ ਦੇਖਣ ਸਮੇਂ ਬਿਨ੍ਹਾਂ ਪਦਾਰਥਕ ਹਾਲਤਾਂ ਦਾ ਵਿਸ਼ਲੇਸ਼ਣ ਕੀਤਿਆਂ ਉਮੀਦਾਂ ਲਗਾਉਣਾ ਅੱਲੜ੍ਹਪੁਣਾ ਹੁੰਦਾ ਹੈ।   ਇਨਸਾਨ ਦਾ ਚਰਿੱਤਰ ਉਸ ਦੇ ਹਲਾਤਾਂ 'ਚੋਂ ਪੈਦਾ ਹੁੰਦਾ ਹੈ।ਦੁਨੀਆਂ ਦੀ ਹਰ ਲੜਾਈ ਕਿਸੇ ਨਾ ਕਿਸੇ ਦੀ ਜਿੱਤ ਹਾਰ ਨਾਲ ਜੁੜੀ ਹੁੰਦੀ ਹੈ, ਫਿਰ ਕਿਤੇ ਜਸ਼ਨ ਦਾ ਮਹੌਲ ਬਣਦਾ ਹੈ ਅਤੇ ਕਿਤੇ ਬਰਬਾਦੀ ਦਾ ਮੰਜ਼ਰ। 10 ਮਈ ਨੂੰ ਚੰਡੀਗੜ੍ਹ 'ਚ ਪ੍ਰਸ਼ਾਸ਼ਨ ਨੇ ਮਜ਼ਦੂਰਾਂ ਦੇ ਲੱਖ ਤਰਲਿ

ਕੰਗਾਰੂਆਂ ਦੀ ਧਰਤੀ ਦਾ ਬਾਗੀ - ਨੈਡ ਕੈਲੀ

ਦੁਨੀਆਂ ਦਾ ਇਤਿਹਾਸ ਜਿੱਥੇ ਲੋਕਾਂ ਓੁੱਪਰ ਜ਼ੁਲਮ ਕਰਨ ਵਾਲਿਆਂ ਨਾਲ ਭਰਿਆ ਪਿਆ ਹੈ ਓੁੱਥੇ ਹੀ ਇਹਨਾਂ   ਜ਼ੁਲਮੀਆਂ ਦਾ ਮੁੰਹ ਭੰਨਣ ਵਾਲੇ ਸੂਰੇ ਵੀ ਜਨਮਦੇ ਰਹੇ ਨੇਂ । ਜ਼ਿੰਦਗੀ ਦਾ ਜਦ ਕਦੇ , ਅਪਮਾਨ ਕੀਤਾ ਹੈ ਕਿਸੇ ਮੌਤ ਬਣ ਕੇ ਮੌਤ ਦੀ ਆਓੁਂਦੇ ਰਹੇ ਨੇਂ ਲੋਕ । ਤੋੜ ਕੇ ਮਜਬੂਰੀਆਂ ਦੇ ਸੰਗਲਾਂ ਨੂੰ ਆਦਿ ਤੋਂ ਜੁਲਮ ਦੇ ਗਲ ਸੰਗਲੀ ਪਾਓੁਂਦੇ ਰਹੇ ਨੇਂ ਲੋਕ । ਅਜਿਹੇ ਨਾਬਰ ਦੁਨੀਆਂ ਦੇ ਹਰ ਕੋਨੇਂ ' ਚ ਹੋਏ ਨੇਂ ਪਰ ਸਾਡਾ ਦਾਇਰਾ ਜਿਆਦਾਤਰ ਭਾਰਤ ਜਾਂ ਪੰਜਾਬ ਤੱਕ ਹੀ ਮਹਿਦੂਦ ਰਹਿ ਜਾਂਦਾ ਹੈ । ਜੇਕਰ ਇਸ ਦਾਇਰੇ ਤੋਂ ਬਾਹਰ ਆਇਆ ਜਾਵੇ ਤਾਂ ਪਤਾ ਲੱਗਦਾ ਹੈ ਕਿ ਦੁਨੀਆਂ ਜ਼ੁਲਮ ਖ਼ਿਲਾਫ਼ ਲੜਨ ਵਾਲੇ ਅਜਿਹੇ ਹਜ਼ਾਰਾਂ ਯੋਧਿਆਂ ਨਾਲ ਭਰੀ ਪਈ ਹੈ । ਸਾਨੂੰ ਇਹਨਾਂ ਸੂਰਿਆਂ ਤੋਂ ਵੀ ਆਪਣੀਂ ਜਵਾਨੀ ਨੂੰ ਜਾਣੂ ਕਰਾਓੁਣਾ ਚਾਹੀਦਾ ਹੈ ਤਾਂ ਜੋ ਇਹਨਾਂ ਯੋਧਿਆਂ ਦੇ ਵੱਖ ਵੱਖ ਹਲਾਤਾਂ , ਸੋਚ ਅਤੇ ਤ ਜ਼ਰਬਿਆ ਤੋਂ ਸਾਡੇ ਲੋਕ ਕੁੱਝ ਸਿੱਖ ਸਕਣ । ਬਾਹਰਲੇ ਮੁਲਕਾਂ ਵਿੱਚ ਵਸੇ ਪੰਜਾਬੀ ਲੇਖਕ ਜਿਆਦਾਤਰ ਆਪਣੇ ਪੰਜਾਬੀਅਤ ਦੇ ਵਿਸ਼ੇ ਤੱਕ ਹੀ ਮਹਿਦੂਦ ਰਹਿੰਦੇ ਹਨ । ਓੁਹ ਪੰਜਾਬ ਜਾਂ ਭਾਰਤ ਵਾਲੇ ਡੱਬੇ ਵਿੱਚ ਰਹਿ ਕੇ ਹੀ ਖੁਸ਼ ਰਹਿੰਦੇ   ਹਨ । ਵੱਧ