Skip to main content

Posts

Showing posts from 2015

ਸਲੇਟੀ ਰੰਗੀ ਧੁੰਦ ਦਾ ਤਰਜ਼ਮਾਂ 'ਕਿੱਸਾ ਪੰਜਾਬ'

ਪੰਜਾਬ ਦੀ ਧਰਤੀ ਨੂੰ ਜੇ ਸਰਸਰੀ ਜਿਹੀ ਨਜ਼ਰ ਨਾਲ ਵੇਖਿਆ ਜਾਵੇ ਤਾਂ ਬੇਸ਼ੱਕ ਤੁਹਾਨੂੰ ਸਰ੍ਹੋਂ ਦੇ ਖੇਤਾਂ ਵਿੱਚੋਂ ਆਉਂਦੀ ਮਹਿਕ ਚੰਗੀ ਲੱਗੇ ਬੇਸ਼ੱਕ ਖੇਤਾਂ ਦੀ ਹਰਿਆਲੀ ਦਿਲ ਨੂੰ ਧੁਹ ਪਾਉਣ ਵਾਲੀ ਹੋਵੇ ਪਰ ਇੱਕ ਸੱਚ ਇਹ ਵੀ ਹੈ ਕਿ ਇੱਥੋਂ ਦੀ ਫਿਜ਼ਾ ਵਿੱਚ ਜ਼ਹਿਰ ਘੁਲ ਗਿਆ ਹੈ।ਉਹ ਜ਼ਹਿਰ ਸ਼ੁਕਰਾਤ ਦੀ ਹੋਣੀ ਬਣਿਆ ਅਤੇ ਅੱਜ ਪੰਜਾਬ ਦੇ ਹਰੇਕ ਜੀਅ ਦੀ ਹੋਣੀ ਬਣ ਗਿਆ ਹੈ।ਇਹ ਜ਼ਹਿਰ ਚਿਹਰੇ ਤੋਂ ਲੈ ਕੇ ਸਰੀਰ ਦੇ ਕਣ-ਕਣ 'ਤੇ ਅਸਰਅੰਦਾਜ਼ ਹੋਇਆ ਹੈ। ਪੰਜਾਬ ਦੀ ਜਵਾਨੀ ਇਸ ਜ਼ਹਿਰ ਤੋਂ ਖਾਸੀ ਬੁਰੀ ਤਰ੍ਹਾਂ ਪੀੜਤ ਹੈ। ਤੇਜੀ ਨਾਲ ਬਦਲ ਰਹੇ ਆਲਮੀ ਅਰਥਚਾਰੇ ਅਤੇ ਬਦਲਦੀਆਂ ਸਮਾਜਿਕ ਕਦਰਾਂ-ਕੀਮਤਾਂ ਨੇ ਪੰਜਾਬ ਦੇ ਗੱਭਰੂਆਂ ਤੇ ਮੁਟਿਆਰਾਂ ਦੇ ਪਿੰਡੇ ਲੂਹ ਸੁੱਟੇ ਹਨ।ਇਸ ਜਵਾਨੀ ਨੂੰ ਕੋਈ ਰਾਹ ਨਹੀਂ ਲੱਭ ਰਿਹਾ ਅਤੇ ਜਿਨ੍ਹਾਂ ਨੇ ਆਪਣੇ ਰਾਹ ਚੁਣੇ ਹਨ ਉਨ੍ਹਾਂ ਰਾਹਾਂ ਦੇ ਸਫ਼ਰ ਅਤੇ ਅੰਤ ਦਾ ਉਨ੍ਹਾਂ ਨੂੰ ਕੋਈ ਥਹੁ ਪਤਾ ਲਗਦਾ ਨਹੀਂ ਦਿਸਦਾ।ਇਹ ਜਵਾਨੀ ਹੁਣ ਹਰ ਕਿਸੇ ਕੋਲੋਂ ਤਾਨ੍ਹਿਆਂ-ਮਿਹਣਿਆਂ ਦੀ ਸਿਆਸਤ ਦਾ ਸ਼ਿਕਾਰ ਹੋ ਰਹੀ ਹੈ। ਸਮਾਜ ਵਿੱਚ ਉਨ੍ਹਾਂ ਨੂੰ ਬਣਦਾ ਰੁਤਬਾ ਮਿਲਣਾ ਅਤੇ ਬਣਾ ਸਕਣਾ ਉਨ੍ਹਾਂ ਲਈ ਮੁਸ਼ਕਲ ਲੱਗ ਰਿਹਾ ਹੈ।ਇਨ੍ਹਾਂ ਗੱਭਰੂਆਂ-ਮੁਟਿਆਰਾਂ ਨਾਲ ਕਿਸੇ ਨੇ ਸੰਵਾਦ ਰਚਾਉਣ ਦੀ ਕੋਸ਼ਿਸ਼ ਤਾਂ ਕੀ ਕਰਨੀ ਸੀ ਉਲਟਾ ਉਨ੍ਹਾਂ ਨੂੰ ਇਸ ਤਰ੍ਹਾਂ ਭੰਡਿਆ ਜਾ ਰਿਹਾ ਹੈ ਜਿਵੇਂ ਸਾਰੀਆਂ ਗਲਤੀਆਂ ਇਨ੍ਹਾਂ ਨੇ ਹੀ ਕੀਤੀਆਂ ਹੋਣ।ਇਸ ਤਰ੍ਹਾ

ਗੱਲ 1984 ਦੇ ਦੰਗਿਆਂ ਦੀ

ਉਸ ਸਮੇਂ ਦੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ, ਜਦੋਂ ਭਾਰਤ ਆਪਣੇ ਪਿੰਡੇ ‘ਤੇ ਦੂਜੀ ਵਾਰ ਧਰਮ ਦੇ ਨਾਂ ‘ਤੇ ਦੁੱਖਦਾਈ ਭਾਂਬੜ ਵਿੱਚ ਜਾ ਰਿਹਾ ਸੀ | ਗੱਲ 1984 ਦੇ ਦੰਗਿਆਂ ਦੀ ਹੈ ਉਸ ਸਮੇਂ ਕੁਝ ਅਜਿਹੇ ਭਲੇਮਾਣਸ ਲੋਕਾਂ ਨੂੰ ਮਿਲਣ ਦਾ “ ਸੁਭਾਗ ” ਮਿਲਿਆ ਜਿਨ੍ਹਾਂ   ਨੇ ਭਾਰਤ ਪਾਕ ਵੰਡ ਨੂੰ ਆਪਣੇ ਪਿੰਡੇ ਤੇ ਹੰਢਾਇਆ ਸੀ | ਉਹਨਾਂ ਵਿਚੋਂ ਮੇਰੇ ਮਿੱਤਰ ਸ਼ਿਨ੍ਨ੍ਦਰ ਸਿੰਘ ਰਾਜੋ-ਮਾਜਰਾ ਤੇ ਦਾਨਾ ਬਡਬਰ ਨਾਲ ਅਕਸਰ ਗੱਲਬਾਤ ਹੁੰਦੀ ਰਹਿੰਦੀ ਸੀ | ਇੱਕ ਦਿਨ ਉਮਰ ਵਿੱਚ ਵਡੇਰੇ ਹੋਣ ਕਰਕੇ ਮੈਂ ਕਿਹਾ ਬਾਪੂ ਜੀ ਤੁਹਾਨੂੰ ਰਫਿਊਜੀ ਕਿਉਂ ਆਹੰਦੇ ਹਨ ? ਬਜ਼ੁਰਗ ਆਲਾ ਸਿੰਘ ਦਾ ਜਵਾਬ ਸੀ ਕਿ ਪੁੱਤਰ ਰਫਿਊਜੀ ਜੋ ਪਾਕਿਸਤਾਨੋਂ ਉੱਜੜ ਕੇ ਆਏ ਉਸਨੂੰ ਰਫਿਊਜੀ ਕਹਿੰਦੇ ਹਨ | ਫੇਰ ਮੈਂ ਕਿਹਾ ਤੁਸੀਂ ਉੱਜੜ ਕੇ ਕਿਉਂ ਆਏ ? ਉਹਨਾਂ ਮੈਨੂੰ ਮਾਤਾ ਕਰਤਾਰ ਕੌਰ ਤੋਂ ਪੁੱਛਣ ਲਈ ਕਿਹਾ, ਮਾਤਾ ਕਰਤਾਰ ਕੌਰ ਤੋਂ ਪੁੱਛਿਆ | ਉਹਨਾਂ ਜਵਾਬ ਦਿੱਤਾ “ ਪੁੱਤ ਮੈਨੂੰ ਜਿਆਦਾ ਹੋਸ਼ ਤਾਂ ਨਹੀਂ ਪਰ ਉਦੋਂ ਹਿੰਦੋਸਤਾਨ ਅਤੇ ਪਾਕਿਸਤਾਨ ਬਣਨ ਦੀਆਂ ਗੱਲਾਂ ਹੋ ਰਹੀਆਂ ਸਨ | ਲੜਾਈ ਦੇ ਬਿਗੁਲ ਵੱਜ ਚੁੱਕੇ ਸਨ | ਨਗਾਰੇ ਚੋਟ ਲੱਗ ਗਈ ਸੀ | ਸਾਨੂੰ ਸਾਰੇ ਬੱਚਿਆਂ ਨੂੰ ਜਿਸ ਗੱਡੀ ਵਿੱਚ ਬਿਠਾਇਆ ਸੀ ਉਸ ਦਾ ਪਤਾ ਨਹੀਂ ਸੀ ਕਿ ਕਿੱਥੇ ਜਾਂਦੀ ਹੈ | ਉਸ ਸਮੇਂ ਸਾਡੇ ਕੋਲ ਪੀਣ ਲਈ ਪਾਣੀ ਵੀ ਨਹੀਂ ਸੀ | ਉਦੋਂ ਤੇਰਾ ਬਾਪੂ ਛੋਟੀ ਗੜਵੀ ਲੈਕੇ ਗੱਡੀ ਦੇ ਥੱਲੇ ਦੀ ਲੰਘਿਆ ਤਾਂ ਅਚਾ

ਸਾਕਾ ਨੀਲਾ ਤਾਰਾ ਬਾਰੇ ਨਵੇਂ ਸਵਾਲ 'ਗਵਾਹ ਦੇ ਫ਼ਨਾਹ ਹੋਣ ਤੋਂ ਪਹਿਲਾਂ'

ਜੂਨ 1984 ਦੇ ਸਾਕਾ ਨੀਲਾ ਤਾਰਾ ਓਪਰੇਸ਼ਨ ਬਾਬਤ ਸਿਰਫ਼ ਸੁਣਿਆਂ ਜਾਂ ਪੜ੍ਹਿਆ ਹੀ ਹੈ।ਇੰਦਰਾ ਗਾਂਧੀ ਦੀ ਮੌਤ ਪਿੱਛੋਂ ਪੰਜਾਬ ਵਿੱਚ ਚੱਲੀ ਕਾਲੀ ਹਨ੍ਹੇਰੀ ਨੇ 25,000 ਤੋਂ ਵੱਧ ਬੰਦਿਆਂ ਨੂੰ ਨਿਗਲ ਲਿਆ ਪੁਲੀਸ, ਸਰਕਾਰ ਅਤੇ ਧਾਰਮਿਕ ਜਨੂੰਨੀਆਂ ਦੇ ਜੋ ਵੀ ਹੱਥੇ ਚੜ੍ਹਿਆ ਉਹ ਜਾਂ ਤਾਂ ਕਿਸੇ ਖੇਤ ਦੀ ਪਹੀ 'ਚ ਮਿਲਿਆ ਜਾਂ ਕਣਕਾਂ ਦੀਆਂ ਵੱਟਾਂ 'ਤੇ ਜਾਂ ਫ਼ਿਰ ਹਰੀਕੇ ਪੱਤਣ ਦੀਆਂ ਮੱਛੀਆਂ ਦੀ ਖੁਰਾਕ ਬਣ ਗਿਆ। ਪਰ ਕੁਝ ਉਹ ਵੀ ਸਨ ਜਿਨ੍ਹਾਂ ਦਾ ਬਚਪਨ ਉਨ੍ਹਾਂ ਦਿਨਾਂ ਦੀ ਭੇਟ ਚੜ੍ਹ ਗਿਆ ਜਿਨ੍ਹਾਂ ਦੇ ਖੇਡਣ ਦੇ ਦਿਨ ਸਹਿਮ ਦੇ ਸਾਏ ਹੇਠਾਂ ਛਿਪਦੇ ਰਹੇ। ਜਿਨ੍ਹਾਂ ਦੇ ਯਾਦ ਕਰਨ ਲਈ ਸਿਰਫ਼ ਕਰਫ਼ਿਊ ਜਾਂ ਆਏ ਦਿਨ ਹੁੰਦੇ ਪੁਲੀਸ ਮੁਕਾਬਲਿਆਂ ਦੀਆਂ ਗੱਲਾਂ ਹੀ ਬਚੀਆਂ ਹਨ। ਉਨ੍ਹਾਂ ਦਿਨਾਂ ਦੀ ਜਦ ਕੋਈ ਗੱਲ ਛੇੜਦਾ ਹੈ ਤਾਂ ਨੀਝ ਲਾ ਕੇ ਸੁਣੀ ਜਾਂਦੀ ਹੈ। ਉਨ੍ਹਾਂ ਦਿਨ੍ਹਾਂ ਦੀਆਂ ਹੋਰ ਕਈ ਨਵੀਆਂ ਗੱਲਾਂ ਅਤੇ ਨਵੀਆਂ ਕਹਾਣੀਆਂ  ਕਹਿੰਦਾ ਨਾਵਲ ਅਮਨਦੀਪ ਸੰਧੂ ਨੇ ਅੰਗਰੇਜੀ ਵਿੱਚ ਲਿਖਿਆ ਹੈ। ਨਾਵਲ ਦਾ ਨਾਮ "ਰੋਲ ਆਫ਼ ਆਨਰ" ਹੈ। ਨਾਵਲ ਸਾਕਾ ਨੀਲਾ ਤਾਰਾ ਦੀ ਕਹਾਣੀ ਕਹਿੰਦਾ ਅਤੇ ਉਸ ਦੌਰ ਵਿੱਚ ਸੜਕਾਂ, ਗਲੀਆਂ ਅਤੇ ਘਰਾਂ ਤੋਂ ਦੂਰ ਇੱਕ ਮਿਲਟਰੀ ਸਕੂਲ ਵਿੱਚ ਪੜ੍ਹਦੇ ਪਾੜ੍ਹਿਆਂ ਅਤੇ ਉਨ੍ਹਾਂ ਦੇ ਮਨਾਂ ਉੱਤੇ ਹੋ ਰਹੀ ਤਬਦੀਲੀ ਨੂੰ ਬਿਆਨ ਕਰਦਾ ਹੈ। ਇਸ ਨਾਵਲ ਦਾ ਦਸਤਾਵੇਜ਼ੀ ਫ਼ਿਲਮਸਾਜ਼ ਅਤੇ ਪੱਤਰਕਾਰ ਦਲਜੀਤ ਅਮੀ ਨੇ ਪੰਜਾਬੀ ਵਿੱਚ