Skip to main content

ਦਾਸਤਾਨ ਇੱਕ ਸਰਕਾਰੀ ਸਕੂਲ ਦੀ

ਮੈਂ ਇੱਕ ਛੋਟੇ ਜਿਹੇ ਪਿੰਡ ਦਾ ਸਰਕਾਰੀ ਸਕੂਲ ਬੋਲਦਾ ਹਾਂ, ਮੈਂ ਹਾਰ ਕੇ ਆਪਣੀ ਹੱਡ ਬੀਤੀ ਸੁਣਾਉਣ ਲੱਗਾ ਹਾਂ ਕਿਉਂਕਿ ਮੈਂ ਹੁਣ ਆਖਰੀ ਸਾਹਾਂ ਤੇ ਹਾਂ ਅਤੇ ਮੈਂ ਆਪਣੇ ਵਾਰਸਾਂ ਨੂੰ ਆਖਰੀ ਵਾਰ ਮਿਲਣਾ ਚਾਹੁੰਦਾ ਹਾਂ। 60 ਕੁ ਸਾਲ ਪਹਿਲਾਂ ਪਿੰਡ ਦੇ ਸਰਪੰਚ ਨੇ ਨਿੱਕੇ ਬੱਚਿਆਂ ਲਈ ਮੇਰੀ ਪਹਿਲੀ ਤੋਂ ਪੰਜਵੀ ਤੱਕ ਪੜ੍ਹਨ ਲਈ ਸਰਕਾਰ ਤੋਂ ਮਨਜੂਰੀ ਲਈ ਅਤੇ ਦੋ ਕਮਰੇ ਦੀ ਇਮਾਰਤ ਬਣਾ ਜੇ ਪਿੰਡ ਦੇ ਮੁੱਢ ਵਿੱਚ, ਸੜਕ ਦੇ ਨਾਲ, ਮੇਰਾ ਢਾਂਚਾ ਖੜਾ ਕਰ ਦਿੱਤਾ। ਅਧਿਆਪਕਾਂ ਸਮੇਤ ਮੈਨੂੰ ਸੁਸ਼ੋਭਤ ਕੀਤਾ ਅਤੇ ਮੈਂ ਬੜੇ ਫਖਰ ਨਾਲ ਪੂਰੀ ਸੇਵਾ ਵਿੱਚ ਸਥਾਪਿਤ ਹੋ ਗਿਆ। ਆਪਣੇ ਪਿੰਡ ਦੇ ਨਿੱਕੇ ਬਾਲ ਬੱਚਿਆਂ ਨੂੰ ਤਰੱਕੀ ਕਰਦੇ ਦੇਖਣ ਲਈ ਭਲੇ ਜਮਾਨੇ ਸਨ। ਧੀਆਂ ਪੰਜ ਪੜ੍ਹ ਕੇ ਕੰਮ ਕਾਰ ਸਿੱਖਦੀਆਂ ਅਤੇ ਸਹੁਰੇ ਘਰ ਜਾ ਵਸਦੀਆਂ, ਪੁੱਤਰ ਕੁਝ ਕੁ ਪਿੰਡ ਦਾ ਕਾਰੋ ਬਾਰ ਸੰਭਾਲ ਲੈਂਦੇ ਅਤੇ ਹਰ ਸਾਲ ਵਿੱਚੋਂ ਇੱਕ ਦੋ ਕੋਈ ਸ਼ਹਿਰੀ ਜਾਂ ਨਾਲ ਦੇ ਪਿੰਡਾ ਦੇ ਵੱਡੇ ਸਕੂਲਾਂ ਤੋਂ ਪੜ੍ਹ ਕੇ ਸਰਕਾਰੀ ਨੌਕਰੀ ਤੱਕ ਵੀ ਅੱਪੜ ਜਾਂਦੇ। ਜਦੋਂ ਉਹ ਸੂਟਡ ਬੂਟਡ ਹੋ ਕੇ ਮੇਰੇ ਕੋਲ ਦੀ ਲੰਘਦੇ ਤਾਂ ਮੈਂ ਫੁੱਲਿਆ ਨਾਂ ਸਮਾਉਂਦਾ ਅਤੇ ਪਾਸੇ ਥੁੱਕ ਦਿੰਦਾ ਕਿਧਰੇ ਮੇਰੇ ਪੁੱਤਰਾਂ ਨੂੰ ਮੇਰੀ ਨਜ਼ਰ ਨਾਂ ਲੱਗ ਜਾਵੇ। ਮਨ ਹੀ ਮਨ ਉਹਨਾਂ ਦੀ ਖੁਸ਼ਹਾਲੀ ਦੀਆਂ ਦੁਆਵਾਂ ਕਰਦਾ। ਪਰ ਸਮੇਂ ਦੇ ਗੇੜ ਨਾਲ ਬੁਰੀ ਨਜ਼ਰ ਮੈਨੂੰ ਹੀ ਲੱਗ ਗਈ। ਮੈਂ ਪੰਜਵੀ ਤੋਂ ਅੱਠਵੀਂ ਦਾ ਤਾਂ ਹੋ ਗਿਆ, ਪਰ ਮੇਰੇ ਪੁੱਤਰਾਂ ਨੇ ਮੇਰੇ ਪੋਤਰੇ ਪੋਤਰੀਆਂ ਨੂੰ ਮੇਰੇ ਘਰ ਨਾਂ ਪੜ੍ਹਾਉਣ ਦੀ ਸਹੁੰ ਖਾ ਲਈ ਕਿ ਇੱਥੇ ਤਾਂ ਬੱਚਿਆਂ ਨੂੰ ਅੰਗਰੇਜ਼ੀ ਪੜ੍ਹਨੀ ਨਹੀਂ ਆਉਂਦੀ, ਬੱਚੇ ਚੰਗੀਆਂ ਨੌਕਰੀਆਂ ਨਹੀਂ ਕਰ ਸਕਦੇ। ਬਾਹਰਲੇ ਦੇਸ਼ਾਂ ਵਿੱਚ ਜਾ ਕੇ ਅੰਗਰੇਜੀ ਬੋਲ ਨਹੀਂ ਸਕਦੇ। ਸਰੀਕਾਂ ਨੇ ਘਰ ਦੀ ਪਾਟੋ ਧਾੜ ਦਾ ਫਾਇਦਾ ਉਠਾਇਆ। ਸੜਕ ਦੇ ਦੂਜੇ ਪਾਰ ਅਗਲੇ ਪਿੰਡ ਦੇ ਸ਼ੁਰੂ ਵਿੱਚ ਅੰਗਰੇਜ਼ੀ ਮੀਡੀਅਮ ਸਕੂਲ ਖ੍ਹੋਲ ਲਏ। ਹੁਣ ਸਾਰੇ ਪਿੰਡ ਦੇ ਸਰਦੇ ਪੁੱਗਦੇ ਪੁੱਤਰਾਂ ਦੇ ਬੱਚੇ ਮੈਨੂੰ ਬਿਨਾਂ ਮਿਲਿਆਂ ਵੈਨਾਂ ਤੇ ਸਵਾਰ ਹੋ ਕੇ ਲਾਗਲੇ ਪਿੰਡਾ ਵਿੱਚ ਪੜ੍ਹਨ ਜ਼ਾਂਦੇ ਹਨ। ਬੱਸ ਮੇਰੇ ਕੋਲ ਤਾਂ ਕੁਝ ਕੁ ਗਰੀਬ ਜਿਹੇ ਪੋਤਰੇ ਪੋਤਰੀਆਂ ਹੀ ਪੜ੍ਹਨ ਆਉਂਦੇ ਹਨ।
ਉਹ ਵੀ ਪੜ੍ਹਨ ਤਾਂ ਕੀ ਜਿਵੇਂ ਬੱਸ ਖਾਣਾਂ ਖਾਣ ਹੀ ਆਉਂਦੇ ਹਨ। ਮੈਂ ਉਹਨਾਂ ਨੂੰ ਜੁੱਤੀਆਂ, ਕੱਪੜੇ ਕਿਤਾਬਾਂ, ਖਾਣਾਂ ਸਭ ਕੁਝ ਹੀ ਦੇ ਕੇ ਵਰਾ ਵਰਾ ਕਿ ਪੜਾਉਂਦਾ ਹਾਂ ਕਿ ਕਿਧਰ ਇਹ ਵੀ ਆਉਣੋ ਹਟ ਗਏ ਤਾਂ ਪਤਾ ਨਹੀਂ ਮੇਰੀਆਂ ਨਬਜ਼ਾਂ ਕਦੋਂ ਖੜ ਜਾਣ। ਪਰ ਇਸ ਦੇ ਉਲਟ ਮੇਰੇ ਪਿੰਡ ਦੇ ਬਹੁਤ ਸਾਰੇ ਬੱਚੇ ਪਿੰਡੋਂ ਪੜ੍ਹ ਕੇ ਅਧਿਆਪਕ, ਇੰਜੀਨੀਅਰ, ਡਿਜਾਈਨਰ ਬਣ ਚੁਕੇ ਹਨ ਬਾਕੀ ਮੇਰੇ ਬਹੁਤ ਸਾਰੇ ਧੀਆਂ ਪੁੱਤਰ ਸਖਤ ਮਿਹਨਤ ਸਦਕਾ ਬਾਹਰਲੇ ਦੇਸ਼ਾਂ ਵਿੱਚ ਚੰਗਾ ਨਾਮਣਾ ਖੱਟ ਰਹੇ ਹਨ। ਪਰ ਹੁਣ ਇਹਨਾਂ ਨੁੰ ਕੌਣ ਸਮਝਾਵੇ ਹੁਣ ਤਾਂ ਮੇਰੀ ਸਾਂਭ ਸੰਭਾਲ ਵੱਲ ਵੀ ਕੋਈ ਧਿਆਨ ਨਹੀਂ ਦਿੰਦਾ ਮੇਰੇ ਸਿਰ ਤੇ ਬਹੁਤ ਸਾਰਾ ਘਾਹ ਉਗ ਆਇਆ ਹੈ।ਛੱਤਾਂ ਦੇ ਪਰਨਾਲੇ ਜਿਵੇਂ ਕਮਰਿਆਂ ਵਿੱਚ ਵਗਦੇ ਹੋਣ ਬਾਰੀਆਂ ਬੂਹੇ ਟੁੱਟੇ ਪਏ ਹਨ ਫੁੱਲ ਬੂਟੇ ਗਾਂਵਾਂ ਵੱਛੇ ਖਾਅ ਜਾਂਦੇ ਹਨ।ਬਸ ਮੇਰਾ ਹਾਲ ਪੁਰਾਣੀ ਮਸੀਤ ਵਰਗਾ ਹੋਇਆ ਪਿਆ ਹੈ।ਮੀਂਹ ਵਾਲੇ ਦਿਨ ਨਿੱਕੇ ਬੱਚੇ ਸਾਰਾ ਦਿਨ ਪਾਣੀ ਹੂੰਝਣ ਲੱਗੇ ਰਹਿੰਦੇ ਹਨ।ਜਦ ਕੇ ਮੇਰੇ ਸਾਹਮਣੇ ਪ੍ਰਾਈਵੇਟ ਸਕੂਲ ਹਰ ਸਾਲ ਇੱਕ ਮੰਜਲ ਵਧਾ ਲੈਂਦਾ ਹੈ।ਪੰਜ ਸ਼੍ਰੇਣੀਆਂ ਕੋਲ ਸਿਰਫ ਇੱਕ ਅਧਿਆਪਕ ਅਤੇ ਇੱਕ ਵਲੰਟੀਅਰ ਹਨ।ਜਿੰਨਾਂ ਦੇ ਸਿਰ ਤੇ ਸਾਰਾ ਦਿਨ ਡਾਕ ਸਵਾਰ ਰਹਿੰਦੀ ਹੈ ਆਪਣੇ ਹੀ ਪਿੰਡ ਵਿੱਚ ਹੁੰਦਿਆਂ ਹੋਇਆਂ ਮੇਰੀ ਹਾਲਤ ਵਿਆਹ ਵਾਲੇ ਘਰ ਦੇ ਮੰਗਤਿਆਂ ਵਰਗੀ ਹੋਈ ਪਈ ਹੈ।ਬੱਸ ਪੁੱਤਰੋ ਮੈਂ ਤਾਂ ਹੁਣ ਥੱਕ ਗਿਆ ਹਾਂ ਰੱਬ ਥੋਨੂੰ ਰਾਜੀ ਰੱਖੇ ਕਿਹੜਾ ਕਿਸੇ ਤੇ ਕੋਈ ਜੋਰ ਐ।

ਸ਼ਰਨਜੀਤ ਕੌਰ

9876591022


(ਸ਼ਰਨਜੀਤ ਕੌਰ ਮੋਗਾ ਜਿਲ੍ਹੇ ਦੇ ਪਿੰਡ ਜੋਗੇਵਾਲਾ ਦੇ ਸਰਕਾਰੀ ਸਕੂਲ ਵਿੱਚ ਇੱਕ ਵਲੰਟੀਅਰ ਦੇ ਤੌਰ ''ਤੇ ਪੜ੍ਹਾਉਂਦੇ ਹਨ। ਇਨ੍ਹਾਂ ਦੁਆਰਾ ਲਿਖਿਆ ਇਹ ਆਰਟੀਕਲ ਪੰਜਾਬ ਦੇ ਇੱਕ ਸਰਕਾਰੀ ਸਕੂਲ ਦੀ ਬਾਤ ਪਾਉਂਦਾ, ਸਰਕਾਰੀ ਤੰਤਰ ਅੱਗੇ ਸਵਾਲ ਖੜ੍ਹੇ ਕਰਦਾ ਹੋਇਆ ਸਾਨੂੰ ਸੋਚਣ ਲਈ ਮਜ਼ਬੂਰ ਕਰਦਾ ਹੈ।
 
ਤਸਵੀਰਾਂ: ਖੁਦ ਲੇਖਕ ਅਤੇ ਹਰਜੀਤ ਸਿੰਘ )

Comments

Popular posts from this blog

1857 ਦਾ ਗ਼ਦਰ, ਪੰਜਾਬ ਅਤੇ ਸਰਬੱਤ ਦਾ ਭਲਾ

ਜਤਿੰਦਰ ਮੌਹਰ, ਲੇਖਕ ਅਤੇ ਫ਼ਿਲਮਸਾਜ਼ 1857 ਦੇ ਗ਼ਦਰ ਵੇਲੇ ਅੰਗਰੇਜ਼ੀ-ਫ਼ੌਜ ਵਿੱਚ ਸ਼ਾਮਲ ਪੂਰਬੀ ਭਾਰਤ ਦੇ ਫ਼ੌਜੀਆਂ ਨੇ ਲਾਹੌਰ ਦੀ ਮੀਆਂ-ਮਾਰ ਛਾਉਣੀ ਵਿੱਚ ਬਗਾਵਤ ਕਰ ਦਿੱਤੀ ਸੀ। ਰਾਵੀ ਦੇ ਦੂਜੇ ਪਾਰ ਤੋਂ ਇਹਨਾਂ ਬਾਗੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਅਜਨਾਲੇ ਨੇੜੇ ਮਾਰ ਕੇ ਖੂਹ ਵਿੱਚ ਦੱਬ ਦਿੱਤਾ ਗਿਆ। ਕੁਝ ਇਤਿਹਾਸਕਾਰ ਇਹਨਾਂ ਬਾਗੀਆਂ ਨੂੰ ਸ਼ਹੀਦ ਦੀ ਥਾਂ ਗ਼ੱਦਾਰ ਐਲਾਨ ਰਹੇ ਹਨ ਕਿਉਂਕਿ ਇਹ ਅੰਗਰੇਜ਼ਾਂ ਵਲੋਂ ਸਿੱਖਾਂ ਵਿਰੁਧ ਲੜੇ ਸਨ। ਇਹ ਇਤਿਹਾਸਕਾਰ ਸਤਵੰਜਾ ਦੇ ਗ਼ਦਰ ਨੂੰ ਅਜ਼ਾਦੀ ਦੀ ਜੰਗ ਨਹੀਂ ਮੰਨਦੇ। ਗ਼ਦਰ ਦੇ ਪੱਖ ਅਤੇ ਵਿਰੋਧ ਵਿੱਚ ਦੋਹੇ ਧਿਰਾਂ ਦੇ ਆਪੋ-ਆਪਣੇ ਤਰਕ ਹਨ। ਦਾਅਵਿਆਂ ਅਤੇ ਬੇਦਾਵਿਆਂ ਦੇ ਮਾਹੌਲ ਵਿੱਚ ਵਾਰਸਾਂ ਦੀ ਪਾਲਾਬੰਦੀ ਹੋ ਰਹੀ ਹੈ। ਇਸ ਮਾਮਲੇ ਨੂੰ ਸਮਝਣ ਲਈ ਉਨ੍ਹਾਂ ਸਮਿਆਂ ਦਾ ਸਮਕਾਲੀ ਇਤਿਹਾਸ ਵਾਚਣਾ ਜ਼ਰੂਰੀ ਹੈ। ਮੁਗਲ ਸਾਮਰਾਜ ਦੇ ਕਮਜ਼ੋਰ ਹੋਣ ਨਾਲ ਮੁਕਾਮੀ ਬਗਾਵਤਾਂ ਭਾਰੂ ਹੋ ਰਹੀਆਂ ਸਨ। ਨਵੇ ਰਾਜ ਬਣ ਰਹੇ ਸਨ। ਪੰਜਾਬ ਵਿੱਚ ਸਦੀ ਦਾ ਸੰਤਾਪ ਝੱਲਣ ਤੋਂ ਬਾਅਦ ਸਿੱਖਾਂ ਨੇ ਮਿਸਲਾਂ ਦੇ ਰੂਪ ਵਿੱਚ ਜਗੀਰਾਂ ਕਾਇਮ ਕਰ ਲਈਆਂ ਸਨ। ਮਹਾਰਾਜਾ ਰਣਜੀਤ ਸਿੰਘ ਨੇ ਇਨ੍ਹਾਂ ਜਗੀਰਾਂ ਨੂੰ ਆਪਣੇ ਅਖਤਿਆਰ ਹੇਠ ਲਿਆਂਦਾ। ਉਸ ਤੋਂ ਬਾਅਦ ਦੂਜੇ  ਖਿੱਤਿਆਂ ਨੂੰ ਕਬਜ਼ੇ ਹੇਠ ਲੈਣ ਦਾ ਦੌਰ ਚੱਲ ਪਿਆ। ਦੇਸੀ-ਵਿਦੇਸ਼ੀ ਹਮਲਾਵਰਾਂ ਦਾ ਸੇਕ ਝੱਲਣ ਵਾਲੇ ਖੁਦ ਹਮਲਾਵਰ ਬਣ ਰਹੇ ਸਨ। ਉੱਤਰ-ਪੱਛਮੀ ਸਰਹੱਦੀ ਸ

ਆਪਣੇ ਹਿੱਸੇ ਦਾ ਪਾਸ਼

     ਸੁਖਦੇਵ ਸਿੱਧੂ    ਪਾਸ਼ ਨੂੰ ਮੈਂ ਉਦੋਂ ਤੋਂ ਜਾਣਦਾ ਹਾਂ , ਜਦੋਂ ਮੈਨੂੰ ਪਤਾ ਵੀ ਨਹੀਂ ਸੀ ਕਿ ਇਹੀ ਪਾਸ਼ ਸੀ ਜਾਂ ਇਹਦੀ ਹਸਤੀ ਕੀ ਸੀ। ਨਾ ਹੀ ਪੰਜਾਬੀ ਸਾਹਿਤ ਨਾਲ ਇਹਦੇ ਲਾਗੇ ਦੇਗੇ ਜਾਂ ਰੁਤਬੇ ਦੀ ਖ਼ਬਰ ਸੀ। 1972 ਦੀ ਮੋਗਾ ਐਜੀਟੇਸ਼ਨ ਤੋਂ ਬਾਅਦ ਜਦ ਕਾਲਜ ਮੁਡ਼ ਕੇ ਖੁੱਲ੍ਹ ਗਏ ਸੀ, ਮੇਰੇ ਪਿੰਡਾਂ ਵੱਲ ਦੇ ਮੁੰਡੇ ਪਾਸ਼ ਦੀਆਂ ਗੱਲਾਂ ਬਡ਼ੇ ਉਮਾਹ ਨਾਲ ਕਰਿਆ ਕਰਦੇ ਸੀ। ਇਹਦੀ ਕਵਿਤਾ ਦੀਆਂ, ਨਕਸਲਬਾਡ਼ੀ ਹੋਣ ਦੀਆਂ, ਸਮਾਜ ਵਿਚਲੀਆਂ ਬੁਰਾਈਆਂ ਨਾਲ ਇੱਟ ਖਡ਼ਿੱਕੇ ਲੈਣ ਦੀਆਂ। ਇਹਦੇ ਹੌਂਸਲੇ ਤੇ ਗਰਮ ਖ਼ਿਆਲਾਂ ਦੇ ਹਵਾਲੇ ਚਾਅ ਨਾਲ਼ ਦਿੰਦੇ। ਬਡ਼ੀਆਂ ਕਹਾਣੀਆਂ ਬਣਾਈਆਂ-ਸੁਣਾਈਆਂ ਜਾਂਦੀਆਂ; ਸ਼ਾਇਦ ਕੁਝ ਵਧਾ ਘਟਾ ਕੇ ਵੀ। ਹਾਣੀ ਪਾਡ਼੍ਹੇ ਮੈਨੂੰ ਪਾਸ਼ ਦਾ ਹੁਲੀਆ ਹਵਾਲ ਦੱਸਦੇ: ਬਿੱਲੀਆਂ ਅੱਖਾਂ, ਕੁੰਡਲ਼ਾਂ ਵਾਲੇ ਵਾਲ਼, ਦਰਮਿਆਨਾ ਕੱਦ, ਕਾਮਰੇਡੀ ਤਕਰੀਰਾਂ ਤੇ ਖਡ਼ਕੇ ਦਡ਼ਕੇ ਵਾਲੀ ਤੇ ਦਬੰਗ ਮੂੰਹ-ਫੱਟ ਕਵਿਤਾ। ਵਿਚ ਵਿਚ ਕਵਿਤਾ ਦੇ ਟੋਟਕੇ ਵੀ ਸੁਣਾ ਦਿੰਦੇ। ਚਡ਼੍ਹਦੀ ਜੁਆਨੀ ਦਾ ਲਾਡਲਾ ਕਵੀ ਸੀ – ਪਾਸ਼। ਉਹ ਦੱਸਦੇ ਕਿ ਇਹ ਨਕੋਦਰੋਂ ਕਪੂਰਥਲੇ ਦੇ ਰਾਹ ਵਿਚ, ਮੱਲ੍ਹੀਆਂ ਲਾਗੇ, ਪਿੰਡ ਤਲਵੰਡੀ ਸਲੇਮ ਦਾ ਮੁੰਡਾ ਹੈ। ਜਲੰਧਰ ਜ਼ਿਲ੍ਹੇ ਦੀ ਨਕੋਦਰ ਤਹਿਸੀਲ ਦਾ ਨਿੱਕਾ ਜਿਹਾ ਪਿੰਡ। ਪਰ ਭੱਲ ਇਹਦੀ ਪੂਰੇ ਪੰਜਾਬ ਵਿਚ ਬਣੀ ਹੋਈ ਸੀ। ਝੰਡੇ ਪੂਰੇ ਬੁਲੰਦੀ ਵਿਚ ਸਨ। ਉਦੋਂ ਸੱਭ ਪਾਸੇ ਪਾਸ਼ ਪਾਸ਼ ਹੋਈ ਪਈ ਸੀ। ਰ

ਕੱਲ੍ਹ ਦੀ ਭੂਤਨੀ ਸਿਵਿਆਂ ਚ ਅੱਧ

ਚਲਾਕ ਲੂੰਬੜੀ ਦੀ ਅੰਗੂਰ ਖੱਟਿਆਂ ਵਾਲੀ ਕਹਾਣੀ ਸਭ ਨੇ ਬਚਪਨ ਚ ਪੜ੍ਹੀ ਸੁਣੀ ਹੈ, ਚਮਕੀਲੇ ਦਾ  "ਹੱਥ ਨਾ ਪਹੁੰਚੇ ਥੂਹ ਕੌੜੀ" ਵਾਲੇ ਫਿਕਰੇ ਵਾਲਾ ਗੀਤ ਵੀ ਕਿਸੇ ਟਾਵੇਂ ਨੇ ਹੀ ਨਹੀਂ ਸੁਣਿਆਂ ਹੋਣਾ | ਇਹ ਕਹਾਣੀ/ਲੇਖ ਜੋ ਮੈਂ ਲਿਖ ਰਿਹਾ ਹਾਂ ਨਾ ਤਾਂ ਲੂੰਬੜੀ ਨਾਲ ਸੰਬੰਧਿਤ ਹੈ ਤੇ ਨਾ ਹੀ ਚਮਕੀਲੇ ਨਾਲ | ਇਸਦਾ ਸੰਬੰਧ ਹੈ ਮੀਡੀਆ ਦੀ ਸਪੇਸ 'ਤੇ ਅਧਿਕਾਰ ਜਤਾਉਣ ਲਈ ਲਗਾਏ ਜਾਂਦੇ ਜੁਗਾੜਾਂ ਨਾਲ | ਪਰ ਤੁਸੀਂ ਦੇਖੋਗੇ ਇਸ ਲਿਖਤ ਵਿਚਲਾ ਪਾਤਰ ਕਦੇ ਲੂੰਬੜੀ ਵਰਗਾ ਲੱਗੂ, ਕਦੇ ਚਮਕੀਲੇ ਦੇ ਅਸ਼ਲੀਲ ਗੀਤਾਂ ਵਰਗੇ ਕੋਹਜ ਨਾਲ ਭਰਿਆ ਹੋਇਆ | ਕਹਾਣੀ ਕੁਝ ਇਉਂ ਸ਼ੁਰੂ ਹੁੰਦੀ ਹੈ ਕਿ ਇੱਕ ਸ਼ਾਤਰ (ਹੈ ਨਹੀਂ ਪਰ ਉਸਨੂੰ ਸ਼ਾਤਰ ਹੋਣ ਦਾ ਫੋਬੀਆ ਹੈ) ਇਨਸਾਨ ਪਿਛਲੀਆਂ ਚੋਣਾਂ ਦੇ ਮੌਕੇ (ਥੋੜ੍ਹਾ ਜਿਹਾ ਪਹਿਲਾਂ) ਇੱਕ ਆਨ-ਲਾਈਨ ਸਾਈਟ ਤਿਆਰ ਕਰਦਾ ਹੈ ਤੇ ਇੱਕ ਸ਼ਹਿਰ ਵਿੱਚ ਬਹੁਤ ਹੀ ਸੋਹਣਾ ਸਜਿਆ-ਧਜਿਆ ਦਫਤਰ ਖੋਹਲਦਾ ਹੈ | ਜਿਸਦਾ ਉਦਘਾਟਨ ਉਸ ਸ਼ਹਿਰ ਦਾ ਵਿਧਾਇਕ ਕਰਦਾ ਹੈ | ਇਹ ਇਸ ਲਈ ਕਿਉਂਕਿ ਇਹ ਸ਼ਖਸ਼ ਕਾਲਜ਼ ਪੜ੍ਹਨ ਵੇਲੇ ਐਸ.ਓ.ਆਈ. ਦਾ ਕਾਲਜ਼ ਦਾ ਪ੍ਰਧਾਨ ਰਿਹਾ ਹੁੰਦਾ ਹੈ | ਜਿਵੇਂ ਕਿ ਅਕਸਰ ਕਾਲਜਾਂ ਦੇ ਵਿਦਿਆਰਥੀਆਂ ਨਾਲ ਹੁੰਦਾ ਹੈ, ਉਹ ਵੀ ਬਹੁਤੇ ਮੌਕਿਆਂ 'ਤੇ ਤਦ ਜਦ ਉਹਨਾਂ ਦੀ ਪਿੱਠ ਪਿੱਛੇ ਕੋਈ ਲੋਕ-ਪੱਖੀ ਵਿਦਿਆਰਥੀ ਜਥੇਬੰਦੀ ਦੀ ਥਾਵੇਂ ਐਸ.ਓ.ਆਈ. ਵਰਗਾ ਕਮਜ਼ੋਰ ਸੰਗਠਨ ਹੋਵੇ, ਕਿਸੇ ਸੰਘਰਸ਼ ਚ ਇਸ ਪ੍ਰਧਾਨ ਦੀ